ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੇ ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

ਸਰੀ: ਪੰਜਾਬੀ ਟਰੱਕ ਡਰਾਈਵਰ ਬਲਜੀਤ ਸਿੰਘ ਗਿੱਲ ਨੇ ਕੈਨੇਡਾ ਵਿੱਚ 2 ਮਿਲੀਅਨ ਡਾਲਰ ਦੀ ਲਾਟਰੀ ਲੱਗੀ ਹੈ। ਜਦੋਂ ਬਲਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਐਵਰਗ੍ਰੀਨ ਮਾਲ ਵਿਚ ਲਾਟਰੀ ਸਕੈਨ ਕੀਤੀ ਤਾਂ ਸਕਰੀਨ ‘ਤੇ ਦੋ ਮਿਲੀਅਨ ਦਾ ਵਿੰਨਰ ਦੇਖ ਕੇ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਫਿਰ ਉਸਨੇ ਦੁਬਾਰਾ ਲਾਟਰੀ ਸਟਾਲ ‘ਤੇ ਮੌਜੂਦ ਕਲਰਕ ਨੂੰ ਸਕੈਨ ਕਰਨ ਲਈ ਕਿਹਾ ਤਾਂ ਉਸ ਨੇ ਕਨਫਰਮ ਕਰ ਕੇ ਦੱਸਿਆ ਕਿ ਉਸ ਨੇ 2 ਮਿਲੀਅਨ ਡਾਲਰ ਦੀ ਲਾਟਰੀ ਜਿੱਤ ਲਈ ਹੈ।

ਜੋ ਕਿ ਬਲਜੀਤ ਸਿੰਘ 1985 ਵਿੱਚ ਪੰਜਾਬ ਤੋਂ ਕੈਨੇਡਾ ਗਿਆ ਸੀ ਤੇ ਉਹ ਕਈ ਸਾਲਾਂ ਤੋਂ ਲਾਟਰੀ ਪਾ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ।ਬਲਜੀਤ ਗਿੱਲ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਧੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਲਾਟਰੀ ਜਿੱਤਣ ਨਾਲ ਹੁਣ ਉਹ ਆਪਣੀ ਧੀ ਦਾ ਵਿਆਹ ਧੂਮ-ਧਾਮ ਨਾਲ ਕਰ ਸਕੇਗਾ।

ਇਸ ਵਾਰ ਉਸ ਨੇ 25 ਜਨਵਰੀ ਨੂੰ ‘ਬੀਸੀ49’ ਲਾਟਰੀ ਪਾਈ ਸੀ ਬੀਤੇ ਦਿਨ ਜਦੋਂ ਉਸਦੀ ਲਾਟਰੀ ਨਿਕਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਕਿਉਂਕਿ ਇਸ ਨਾਲ ਉਸ ਨੇ 2 ਮਿਲੀਅਨ ਡਾਲਰ ਜਿੱਤ ਲਏ ਹਨ। ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਇਹ ਚਿੰਤਾ ਸਤਾ ਰਹੀ ਸੀ ਕਿ ਉਹ ਵਿਆਹ ਲਈ ਪੈਸਾ ਕਿੱਥੋਂ ਜੋੜੇਗਾ, ਪਰ ਲਾਟਰੀ ਜਿੱਤ ਕੇ ਉਸ ਦੀ ਸਾਰੀ ਪਰੇਸ਼ਾਨੀਆਂ ਦੂਰ ਹੋ ਗਈਆਂ।

ਹਰਜਿੰਦਰ ਛਾਬੜਾ – ਪਤਰਕਾਰ 9592282333 

Previous articleਕੇਂਦਰੀ ਬਜਟ ਸਮਾਜ ਦੇ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ‘ਚ ਨਹੀਂ ਹੋਇਆ ਸਫਲ: ਕੈਪਟਨ
Next articleਪ੍ਰਧਾਨ ਮੰਤਰੀ ਦੀ SPG ਸੁਰੱਖਿਆ ਦਾ ਬਜਟ ਵਧ ਕੇ ਹੋਇਆ 600 ਕਰੋੜ