ਨਦੀ ਤੇ ਖਿਆਲ

(ਸਮਾਜ ਵੀਕਲੀ)

ਨਦੀ ਦੇ ਸਮਾਨੰਤਰ ਚਲਦੇ ਖਿਆਲ,
ਚਲਦੇ ਨੇ,
ਅੜਦੇ ਨੇ,
ਫੇਰ ਵਹਿੰਦੇ ਨੇ ।
ਖਿੜੇ ਅਤੇ ਰੁੰਡ-ਮੁੰਡ ਬਿਰਖਾ ਨੂੰ ਨਿਹਾਰਦੇ,
ਖਿਆਲ ਚਲਦੇ ਨੇ,
ਨਦੀ ਵਗਦੀ ਹੈ ।
ਸਾਸਤਰੀ ਅਤੇ ਆਧੁਨਿਕ ਸੰਗੀਤ ਦੀ-
ਮਿਕਸ ਲੈਅ ਤੇ ਝੂਮਦੇ ,
ਨਵੇਂ ਖਿਤਿਜ ਬਣਾਉਂਦੇ,
ਖਿਆਲ ਚਲਦੇ ਨੇ,
ਨਦੀ ਵਗਦੀ ਹੈ ।
ਫੈਂਟਸੀ ਵਿਚ ਯਥਾਰਥ ਦੀ ਗੱਲ ਬੁੱਝਦੇ,
ਨਦੀ ਦੇ ਇਕ ਕਿਨਾਰੇ ਤੋਂ ,
ਦੂਜੇ ਕਿਨਾਰੇ ਵਿਚ –
ਜਨਤ ਤੇ ਦੋਜ਼ਖ ਦੇਖਦੇ ਨੇ,
‘ਨੀਰ’ ਨਦੀ ਦੇ ਵਿੱਚੋਂ-ਵਿਚ ,
ਆਨੰਦ ਦੀ ਕਿਸ਼ਤੀ ਵਿਚ ਸਵਾਰ ,
ਆਦਿ ਅਤੇ ਅੰਤ ਦੇ ਫਲਸਫੇ ਵਿਚ ,
ਮੁਸਤਕਬਿਲ ਦੇਖਦੀ ਹੈ ॥

ਨੀਰ ਯੂ਼ ਐਸ ਏ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਸਪਤਾਲ ਵਿੱਚ ਡਿਜੀਟਲ ਐਕਸ-ਰੇਅ ਮਸ਼ੀਨ ਦਾ ਉਦਘਾਟਨ
Next articleਪਰਿਵਾਰ ਵਿਛੋੜਾ