ਖੰਜਰ

(ਸਮਾਜ ਵੀਕਲੀ)

ਖੋਭ ਕੇ ਸੀਨੇ ‘ਚ ਖੰਜਰ,
ਕੱਢ ਰਿਹਾ ਹੈ ਹੌਲੀ-ਹੌਲੀ।

ਦਰਦ ਕਿਵੇਂ ਨਾ ਹੋਵੇਗਾ,
ਤਾਬ ਜਖ਼ਮਾਂ ਦੀ ਹੈ ਗਹਿਰੀ।

ਨਾਲ਼ ਮੇਰੇ ਖੜ੍ਹ ਗਿਆ ਉਹ,
ਪਿੱਠ ਪਿੱਛੇ ਸੀ ਜੋ ਮਦਾਰੀ।

ਲਫ਼ਜਾਂ ਦਾ ਜਾਲ ਬੁਣ ਕੇ,
ਪੁੱਛ ਰਿਹਾ ਹੈ ਹਾਲ ਹੌਲ਼ੀ-ਹੌਲ਼ੀ।

ਦਰਦ ਦੇ ਕੇ ਦਰਦ ਦੀ,
ਦਵਾ ਦੇ ਰਿਹਾ ਹੈ ਚੋਰੀ-ਚੋਰੀ।

ਆਜ਼ਾਦ ਪੰਛੀਆਂ ਦੀ ਕੈਦ ਲਈ,
ਬਣਾ ਰਿਹਾ ਹੈ ਪਿੰਜਰਾ ਕੋਈ।

ਹੱਸ ਰਿਹਾ ਹੈ ਮਦਾਰੀ,
ਮੂੰਹ ‘ਤੇ ਲਾ ਕੇ ਟਾਕੀ ਕਾਲ਼ੀ।

ਪਰਵੀਨ ਕੌਰ ‘ਸਿੱਧੂ’
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਪ੍ਰਾਈਡ ਆਫ ਪੰਜਾਬ ਐਵਾਰਡ ਨਾਲ ਸਨਮਾਨਿਤ
Next articleਰੰਗਲੀਆਂ ਰੁੱਤਾਂ