ਕੀਤੀ ਗਈ ਨਵੇਂ ਗੀਤ ਦੀ ਰਿਕਾਰਡਿੰਗ ਸੂਹੀ ਫੁਲਕਾਰੀ ਗਾਇਕ ਜੋੜੀ ਸ਼ੀਰਾ ਗਿੱਲ ਅਤੇ ਬੀਬਾ ਰਾਜ ਸੰਧੂ : ਅਮਰੀਕ ਮਾਇਕਲ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਵਲੋਂ ਹਰ ਸਾਲ ਦੀ ਤਰਾ ਇਸ ਸਾਲ ਵੀ ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਪ੍ਰਸਾਰਿਤ ਕੀਤਾ ਜਾਵੇਗਾ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਕੇਂਦਰ ਤੇ। ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਦਾ ਪ੍ਰਸਾਰਿਤ ਸਮਾਂ 31 ਤਰੀਕ ਰਾਤ 10ਵਜੇ ਤੋਂ ਲੈਕੇ 10:50 ਤਕ ਚਲਾਇਆ ਜਾਵੇਗਾ। ‘ ਸੂਹੀ ਫੁਲਕਾਰੀ’ਗੀਤ ਨੂੰ ਗਾਇਆ ਪੰਜਾਬੀ ਗਾਇਕ ਜੋੜੀ ਸ਼ੀਰਾ ਗਿੱਲ ਅਤੇ ਬੀਬਾ ਰਾਜ ਸੰਧੂ ਨੇ ਤੇ ਲਿਖਿਆ ਗਿਆ ਜੱਸੀ ਰੰਗਦਿਲ ਭਗਤੂਪੁਰ ਵਾਲਾ ਤੇ ਗੀਤ ਦੀ ਧੁਨ ਤਿਆਰ ਕੀਤੀ ਗਈ ਰਜਿੰਦਰ ਰਾਜਨ ਵਲੋਂ ਤੇ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਗੀਤ ਦਾ ਪੋਸਟਰ ਤਿਆਰ ਕੀਤਾ ਗਿਆ ਜਸਮੀਤ ਜੱਸੀ ਆਰਟਸ ਵਲੋਂ। ਨਿਰਮਾਤਾ ਪੂਜਾ ਸੱਭਰਵਾਲ ਤੇ ਨਿਰਦੇਸ਼ਕ ਅਮਰੀਕ ਮਾਇਕਲ। ਪੇਸ਼ਕਸ਼ ਅਨੁਰਾਗ ਪ੍ਰੋਡਕਸ਼ਨ। ਨਵੇਂ ਸਾਲ ਦੇ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਵਿੱਚ ਆਪਣਾ ਗੀਤ ਲਗਵਾਉਣ ਲਈ ਭਾਗ ਲੈਣ ਲਈ ਤੁਸੀਂ ਵੀ ਸੰਪਰਕ ਕਰ ਸਕਦੇ ਹੋ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਗ਼ਜ਼ਲ