(ਸਮਾਜ ਵੀਕਲੀ)
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ।
ਜਦੋਂ ਇੱਕ ਮਰਦ ਔਰਤ ਦੇ ਮੂੰਹ ਤੇ ਪੈਂਦੇ ਵਾਲ
ਸਵਾਰਦਾ।
ਉਸਦੇ ਵਾਲਾਂ ਨੂੰ ਕੰਨਾਂ ਦੇ ਪਿੱਛੇ ਕਰਕੇ
ਦੁਲਾਰਦਾ ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ
ਜਦੋਂ ਇੱਕ ਮਰਦ ਔਰਤ ਨਾਲ ਰਸੋਈ ਵਿੱਚ ਖੜ੍ਹ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ।
ਔਰਤ ਜਦ ਆਪ ਮੁਹਾਰੇ ਬੋਲਦੀ ਤੇ
ਅੱਗਿਓਂ “ਹੁੰਮ” ਕਹਿੰਦਾ
ਨਾਲੇ ਹੁੰਗਾਰਾ ਭਰਦਾ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ
ਜਦੋਂ ਇੱਕ ਮਰਦ ਔਰਤ ਨਾਲ ਸੜਕ ਤੇ ਤੁਰਿਆ ਜਾਂਦਾ ਸੁੱਖ ਦੁੱਖ ਕਰਦਾ
ਔਰਤ ਨੂੰ ਵੱਖੋਂ ਵੱਖਰੇ ਨਾਵਾਂ ਨਾਲ ਪੁਕਾਰਦਾ ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ ।
ਜਦੋਂ ਇੱਕ ਮਰਦ ਔਰਤ ਦੇ ਸੂਟਾਂ ਦੇ ਰੰਗ ਪਸੰਦ ਕਰਦਾ
ਤੇ ਨੇਲ ਪੇਂਟ ਨੂੰ ਗਹੁ ਨਾਲ ਵੇਖਦਾ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ।
ਮੈਂਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ ।
ਜਦੋਂ ਇੱਕ ਮਰਦ ਔਰਤ ਦੇ ਮੁਰਝਾਏ ਚਿਹਰੇ ਨੂੰ ਬਿਨ੍ਹਾਂ ਦੱਸਿਆ ਹੀ ਪੜ੍ਹ ਲੈਂਦਾ ।
ਤੇ ਔਰਤ ਦੇ ਨਿੱਕੇ ਨਿੱਕੇ ਕੰਮਾਂ ਦਾ ਸਾਥੀ ਬਣਦਾ ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ।
ਮੈਨੂੰ ਹਮੇਸ਼ਾ ਹੀ ਖੂਬਸੂਰਤ ਲੱਗਦਾ।
ਮਰਦ ਅਤੇ ਔਰਤ ਦਾ ਹਰ ਰਿਸ਼ਤਾ ।
ਮਰਦ ਅਤੇ ਔਰਤ ਦੀ ਹਰ ਸਾਂਝ।
ਮੀਨਾ ਮਹਿਰੋਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly