ਗੀਤ

(ਸਮਾਜ ਵੀਕਲੀ)

ਪਿਆ ਕਾਲਜੇ ਨੂੰ ਚੀਰ,ਸਾਡੀ ਫੁੱਟੀ ਤਕਦੀਰ।
ਨਾ ਦੁੱਖ ਜਾਂਦਾ ਵੈਰਨੇ ਲਕੋਇਆ।
ਚੜ੍ਹ ਗਈ ਤੂੰ ਸੈਦੇ ਦੀ ਡੋਲੀ,ਰਾਂਝਾ ਫੱਕਰ ਨੀ ਭੁੱਬਾਂ ਮਾਰ ਰੋਇਆ।

ਉਮਰ ਨਿਆਣੀ ਪਿਆ ਆਪਣਾ ਪਿਆਰ ਨੀ।
ਇੱਕ ਦੂਜੇ ਤਾਈਂ ਆਪਾ ਦਿਲ ਬੈਠੇ ਹਾਰ ਨੀ।
ਪੈ ਗਈ ਆਪਣੀ ਪ੍ਰੀਤ ਪਰ ਤੂੰ ਲਾ ਗਈ ਲੀਕ
ਮੈਂ ਨਾ ਜਿਉਦਾ ਨਾ ਹੀਰੇ ਮੋਇਆ।
ਚੜ੍ਹ ਗਈ ਤੂੰ ਸੈਦੇ ਦੀ ਡੋਲੀ,,,,,

ਬੜੀ ਮਹਿੰਗੀ ਪੈਗੀ ਤੇਰੇ ਹੱਥੋਂ ਖਾਧੀ ਚੂਰੀ ਨੀ।
ਡੋਲੀ ਵਿੱਚ ਬੈਠ ਗਈ ਤੂੰ ਆਖ ਮਜਬੂਰੀ ਨੀ।
ਸਾਰੇ ਤੋੜ ਗਈ ਵਾਅਦੇ, ਤੇਰੇ ਨੇਕ ਨਾ ਇਰਾਦੇ
ਨੀ ਤੂੰ ਮਨ ਵਿੱਚ ਕੀ ਸੀ ਲਕੋਇਆ
ਚੜ੍ਹ ਗਈ ਤੂੰ ਸੈਦੇ ਦੀ ਡੋਲੀ,,,,,

ਮੱਝੀਆਂ ਚੁਰਾਈਆਂ ਹੀਰੇ ਪੂਰੇ ਬਾਰਾਂ ਸਾਲ ਨੀ।
ਖੇਡ ਗਈ ਸਾਡੇ ਨਾਲ ਪੂਰੀ ਡੂੰਘੀ ਚਾਲ ਨੀ।
ਮੈਂ ਬੜਾ ਪਛਤਾਉੰਦਾ,ਹੱਥ ਕੰਨਾਂ ਤਾਈ ਲਾਉੰਦਾ।
ਅਸੀਂ ਸੱਭ ਕੁੱਝ ਹੀਰੇ ਅੱਜ ਖੋਇਆ।
ਚੜ੍ਹ ਗਈ ਤੂੰ ਸੈਦੇ ਦੀ ਡੋਲੀ,,,,,

ਨਾ ਦਿਲੋਂ ਦੂਰ ਹੁੰਦੀ ਯਾਦ ਤੇਰੀ ਏ ਅਭੁੱਲ ਨੀ।
*ਗੁਰਾ* ਮਹਿਲ ਮੁਰਝਾਇਆ ਵਾਂਗੂੰ ਵੇਹੇ ਫੁੱਲ ਨੀ।
ਟੁੱਟੀ ਆਸ ‘ਤੇ ਉਮੀਦ,ਨਾ ਹੋਣੀ ਤੇਰੀ ਦੀਦ
ਹਰ ਸੁਪਨਾ ਨੀ ਅੱਜ ਮੇਰਾ ਮੋਇਆ।
ਚੜ੍ਹ ਗਈ ਤੂੰ ਸੈਦੇ ਦੀ ਡੋਲੀ,,,,,

ਲੇਖਕ,,,,,, ਗੁਰਾ ਮਹਿਲ ਭਾਈ ਰੂਪਾ।
ਫੋਨ,,,,,,,, 94632 60058

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਤ -ਤਮਾਸ਼ਾ
Next articleਗੀਤ