ਭਾਰਤੀਆ ਰਿਜ਼ਰਵ ਬੈਂਕ ਵੱਲੋਂ ਖਾਤਾਧਾਰਕਾਂ ਉੱਤੇ ਰਾਸ਼ੀ ਕੱਢਵਾਉਣ ਦੀ 35000 ਰੁਪਏ ਦੀ ਸੀਮਾ ਤੈਅ ਕਰਨ ਬਾਅਦ ਅੱਜ ਘਬਰਾਏ ਹੋਏ ਖਾਤਾਧਾਰਕ ਪੈਸੇ ਕੱਢਵਾਉਣ ਲਈ ਵੱਡੀ ਗਿਣਤੀ ਵਿੱਚ ਇੱਥੇ ਗੁਰੂ ਰਘਵੇਂਦਰਾ ਕੋਆਪਰੇਟਿਵ ਬੈਂਕ ਬਾਹਰ ਇਕੱਤਰ ਹੋ ਗਏ। ਇਨ੍ਹਾਂ ਵਿੱਚ ਵਧੇਰੇ ਕਰਕੇ ਸੀਨੀਅਰ ਸਿਟੀਜ਼ਨ ਸਨ ਅਤੇ ਉਹ ਬੈਂਕ ਵਿੱਚ ਜਮ੍ਹਾਂ ਕਰਵਾਈਆਂ ਆਪਣੀਆਂ ਰਾਸ਼ੀਆਂ ਨੂੰ ਲੈ ਕੇ ਕਾਫੀ ਫਿਕਰਮੰਦ ਸਨ। ਇਨ੍ਹਾਂ ਨੇ ਕਿਹਾ ਕਿ ਉਨ੍ਹਾਂ ਬੈਂਕ ਵਿੱਚ ਆਪਣੀ ਮਿਹਨਤ ਦੀ ਕਮਾਈ ਇਸ ਕਰਕੇ ਰੱਖੀ ਸੀ ਕਿ ਬੈਂਕ ਉਨ੍ਹਾਂ ਨੂੰ ਇੱਕ ਫੀਸਦੀ ਵੱਧ ਵਿਆਜ ਦਿੰਦਾ ਹੈ।
ਵਧੇਰੇ ਖਾਤਾਧਾਰਕ ਮੁੰਬਈ ਦੇ ਪੀਐੱਮਸੀ ਬੈਂਕ ਵਰਗੀ ਹਾਲਤ ਪੈਦਾ ਹੋਣ ਨੂੰ ਲੈ ਕੇ ਵੀ ਚਿੰਤਤ ਸਨ। ਦੂਜੇ ਪਾਸ ਬੈਂਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਦੀ ਪੂੰਜੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ 19 ਜਨਵਰੀ ਨੂੰ ਮੀਟਿੰਗ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇੱਕ ਮੀਟਿੰਗ ਸੋਮਵਾਰ ਨੂੰ ਹੋਣੀ ਤੈਅ ਸੀ ਪਰ ਮੀਟਿੰਗ ਨਾ ਹੋਣ ਕਾਰਨ ਖਾਤਾਧਾਰਕਾਂ ਦੀ ਚਿੰਤਾ ਵੱਧ ਗਈ ਹੈ।
INDIA ਇੱਕ ਹੋਰ ਬੈਂਕ ਲਈ ਰਾਸ਼ੀ ਕਢਵਾਉਣ ਦੀ ਸੀਮਾ ਤੈਅ