ਖੁਦ ਨੂੰ ਖੁਦ ਨਾਲੋਂ ਤੋੜਿਆਂ

(ਸਮਾਜ ਵੀਕਲੀ)

ਇੱਕ ਨਾਤਾ ਜੱਗ ਤੋਂ, ਚੋਰੀ,
ਸੀ, ਮੈਂ ਜੋੜਿਆ
ਕਿੰਨੇ ਵਾਰੀ ਖੁਦ, ਨੂੰ, ਖੁਦ
ਨਾਲ਼, ਜੋੜ
ਤੇ ਖੁਦ ਨਾਲੋਂ ਖੁਦ ਨੂੰ ਹੀ
ਮੈਂ ਤੋੜਿਆਂ

ਲੱਗਦਾ ਜਿਵੇਂ ਹੁਣ ਮੁੱਕ
ਚੱਲੇ, ਸਾਹ ਨੇ
ਅੱਖੀਆਂ ਦੇ ਹੂੰਝੁ,
ਤੇ ਹੋਂਕੇ, ਬਣਦੇ ਗਵਾਹ ਨੇ
ਕਿੰਨੇ ਵਾਰੀ, ਰੋਏ ਦਿਲਾਂ ਤੂੰ
ਬੇ ਲੋੜਿਆਂ
ਖੁਦ ਨਾਲੋਂ ਖੁਦ ਨੂੰ ਹੀ,
ਮੈਂ ਤੋੜਿਆਂ

ਲੱਗੇ ਫੱਟ, ਬੜਾ ਤੜਫਾਉਂਦੇ ਨੇ
ਮੇਰਾ ਸਬਰਾਂ ਨੂੰ ਨਿੱਤ ਪਏ
ਅਜਮਾਉਦੇਂ ਨੇ
ਪੀੜਾਂ, ਹਿਜਰ ਦੀਆਂ, ਸਹਿ – ਸਹਿ
ਕਿੰਨਾ ਮੈ ਰੱਤ ਨੂੰ ਨਚੋੜਿਆ
ਖੁਦ ਨਾਲੋਂ ਖੁਦ ਨੂੰ ਹੀ
, ਮੈਂ ਤੋੜਿਆਂ

ਰਿਕਵੀਰ ਮਿਲੀਆਂ ਨੇ
ਦਰਦ ਸੋਗਾਤ ਜੋ
ਮਾਨਸਾ ਵਾਲਾਂ ਕਿੰਝ, ਭੁਲਾਵੇ
ਇਸ਼ਕ ਦੀਆਂ, ਹੋਈਆਂ,
ਮੁਲਾਕਾਤਾਂ ਉਹ
ਜਿੱਥੇ ਆ
ਖੁਦ ਨੂੰ, ਖੁਦ, ਨੇ ਹੀ ਛੋੜਿਆਂ
ਕਿੰਨੇ ਵਾਰੀ ਖੁਦ ਨਾਲੋਂ ਖੁਦ ਨੂੰ ਹੀ
ਮੈਂ ਤੋੜਿਆਂ

ਸਿੱਖਦਾ ਸ਼ਾਇਰ ਰਿਕਵੀਰ ਰਿੱਕੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਮ੍ਰਿਤਸਰ ਵਿਕਾਸ ਮੰਚ ਨੇ ਗ੍ਰੀਨ ਟ੍ਰਿਬਿਊਨਲ ਵੱਲੋਂ ਕੀਤੇ ਗਏ2000 ਕਰੋੜ ਰੁਪਏ ਜੁਰਮਾਨੇ ਦੀ ਜ਼ੁੰਮੇਵਾਰੀ ਤੈਅ ਕਰਨ ਦੀ ਕੀਤੀ ਮੰਗ
Next articleਪਿਆਰ ਦਾ ਬੂਟਾ…..