ਨਿਰਭਯਾ ਕੇਸ: ਫਾਂਸੀ ਦੇ ਸਜ਼ਾਯਾਫ਼ਤਾ ਵਿਨੈ ਵਲੋਂ ਸੁਪਰੀਮ ਕੋਰਟ ’ਚ ਕਿਊਰੇਟਿਵ ਪਟੀਸ਼ਨ ਦਾਇਰ

ਨਵੀਂ ਦਿੱਲੀ: ਨਿਰਭਯਾ ਸਮੂਹਿਕ ਬਲਾਤਕਾਰ ਕੇਸ ਵਿੱਚ ਫਾਂਸੀ ਦੀ ਸਜ਼ਾਯਾਫ਼ਤਾ ਵਿਨੈ ਕੁਮਾਰ ਸ਼ਰਮਾ ਨੇ ਆਪਣੇ ਬਚਾਅ ਲਈ ਆਖ਼ਰੀ ਕੋਸ਼ਿਸ਼ ਵਜੋਂ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ। ਆਪਣੀ ਪਟੀਸ਼ਨ ਵਿੱਚ ਵਿਨੈ ਕੁਮਾਰ ਨੇ ਕਿਹਾ ਹੈ ਕਿ ਉਸ ਵਿਰੁੱਧ ਫੈਸਲਾ ਸੁਣਾਉਣ ਸਮੇਂ ਉਸ ਦੇ ਨੌਜਵਾਨ ਉਮਰ ਦਾ ਹੋਣ ਵਾਲੇ ਪੱਖ ਦੀ ਅਣਦੇਖੀ ਕੀਤੀ ਗਈ ਹੈ। ਪਟੀਸ਼ਨ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਦੀ ਉਸ ਉਪਰ ਨਿਰਭਰਤਾ, ਬਿਮਾਰ ਮਾਤਾ ਪਿਤਾ, ਜੇਲ੍ਹ ਵਿੱਚ ਚੰਗੇ ਆਚਰਣ ਅਤੇ ਸੁਧਾਰ ਦੀ ਗੁੰਜਾਇਸ਼ ਵਰਗੇ ਅਹਿਮ ਪੱਖਾਂ ਦੀ ਅਣਦੇਖੀ ਕਰਨ ਨੂੰ ਘੋਰ ਅਨਿਆਂ ਕਹਿੰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਨੈ ਸ਼ਰਮਾ , ਮੁਕੇਸ਼, ਪਵਨ ਗੁਪਤਾ ਅਤੇ ਅਕਸ਼ੈ ਕੁਮਾਰ ਸਿੰਘ ਨੂੰ ਅਦਾਲਤ ਨੇ 22 ਜਨਵਰੀ ਨੂੰ ਸਵੇਰੇ ਸੱਤ ਵਜੇ ਫਾਂਸੀ ਦੇਣ ਲਈ ਵਾਰੰਟ ਜਾਰੀ ਕੀਤੇ ਹੋਏ ਹਨ।

Previous articleਭਾਰਤੀ ਅਰਥਚਾਰਾ ਖ਼ੁਦ ਪੈਰਾਂ ਸਿਰ ਹੋਣ ਦੇ ਸਮਰੱਥ: ਮੋਦੀ
Next articleਫ਼ਰੀਦਕੋਟ ’ਚ ਖੁਦਾਈ ਤੋਂ ਹੁਣ ਖੁਦਾਈ ਹੀ ਬਚਾਏ