ਦਸਤੂਰ

(ਸਮਾਜ ਵੀਕਲੀ)

 

ਦਿਲ ਦੇ ਜੋ ਕਰੀਬ ਹੁੰਦੇ, ਅਕਸਰ ਉਹੀ ਦੂਰ ਹੁੰਦੇ ਨੇ ,
ਫੱਟ ਜੋ ਕਦੇ ਨਹੀ ਭਰਦੇ ,ਅਕਸਰ ਉਹੀ ਨਾਸੂਰ ਹੁੰਦੇ ਨੇ,

ਸ਼ੋਂਕ ਜੋ ਗਰੀਬਾਂ ਦੇ ਹੁੰਦੇ ,ਅਕਸਰ ਉਹੀ ਪੂਰੇ ਨਾ ਹੁੰਦੇ ਨੇ,
ਉਮਰ ਭਰ ਨੇ ਜੋ ਸਿਸਕਦੇ ,ਅਕਸਰ ਉਹੀ ਲਹੂਰ ਹੁੰਦੇ ਨੇ ,

ਨਾਜ਼ੁਕ ਜੋ ਜ਼ਜਬੇ ਹੁੰਦੇ , ਅਕਸਰ ਉਹੀ ਦੁਸ਼ਮਣ ਹੁੰਦੇ ਨੇ,
ਮਹਿੰਗੇ ਭਾਅ ਜੋ ਵਿਕਦੇ , ਅਕਸਰ ਉਹੀ ਦਸਤੂਰ ਹੁੰਦੇ ਨੇ ,

ਖੂਹ ਦੇ ਨੇੜੇ ਜੋ ਹੁੰਦੇ , ਅਕਸਰ ਉਹੀ ਬੜੇ ਪਿਆਸੇ ਹੁੰਦੇ ਨੇ ,
ਖੁਸ਼ਕ ਅੱਖਾਂ ਵਿਚ ਜੋ ਤਰਦੇ ,ਅਕਸਰ ੳਹੀ ਸਰੂਰ ਹੁੰਦੇ ਨੇ ,

ਕਦੇ ਜੋ ਮੁੜਦੇ ਨਹੀ , ਅਕਸਰ ਉਹੀ ਉਡੀਕਾਂ ਵਿਚ ਹੁੰਦੇ ਨੇ ,
ਮੁਹੱਬਤ ਦੇ ਜੋ ਪਰਵਾਨੇ ਹੁੰਦੇ, ਅਕਸਰ ਉਹੀ ਕਸੂਰ ਹੁੰਦੇ ਨੇ ,

ਦੁੱਖਦੀ ਨਬਜ਼ ਜੋ ਪਛਾਣਦੇ , ਅਕਸਰ ਉਹੀ ਬੇਨਾਮ ਹੁੰਦੇ ਨੇ ,
ਉਮਰ ਭਰ ਜੋ ਚੇਤੇ ਰਹਿੰਦੇ , ਅਕਸਰ ਉਹੀ ਕੋਹਿਨੂਰ ਹੁੰਦੇ ਨੇ ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਤੇਵਾਲ
Next articleਗ਼ਜ਼ਲ