ਬੰਗਲੁਰੂ-ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੇ ਦੋ ਰੋਜ਼ਾ ਦੌਰੇ ਦੌਰਾਨ ਕਰਨਾਟਕ ਵਾਸੀਆਂ ਨੂੰ ਹੜ੍ਹਾਂ ਕਾਰਨ ਹੋਈ ਤਬਾਹੀ ਬਦਲੇ ਕੋਈ ਵਿਤੀ ਰਾਹਤ ਨਾ ਦੇ ਕੇ ਲੋਕਾਂ ਨਾਲ ਧੋਖਾ ਕੀਤਾ ਹੈ ਜਦੋਂ ਕਿ ਸੂਬੇ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਸ ਸੀ ਕਿ ਮੋਦੀ ਰਾਹਤ ਸਬੰਧੀ ਕੋਈ ਨਾ ਕੋਈ ਐਲਾਨ ਕਰਕੇ ਜਾਣਗੇ ਪਰ ਉਨ੍ਹਾਂ ਨੇ ਹੜ੍ਹਾਂ ਕਾਰਨ ਤਬਾਹੀ ਉੱਤੇ ਇੱਕ ਵੀ ਸ਼ਬਦ ਨਾ ਬੋਲ ਕੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੋਦੀ ਨੇ ਵਾਅਦਾ ਕੀਤਾ ਸੀ ਕਿ ਜੇ ਕੇਂਦਰ ਅਤੇ ਸੂਬੇ ਵਿੱਚ ਭਾਜਪਾ ਸੱਤਾ ਵਿੱਚ ਆਈ ਤਾਂ ਕਰਨਾਟਕ ਦੀ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਰਨਾਟਕ ਵਾਸੀਆਂ ਨੇ ਭਾਜਪਾ ਦੇ 25 ਲੋਕ ਸਭਾ ਮੈਂਬਰ ਚੁਣ ਕੇ ਭੇਜੇ ਹਨ। ਪਰ ਭਾਜਪਾ ਦਾ ਮੁੱਖ ਮੰਤਰੀ ਤੇ ਇਹ ਸੰਸਦ ਮੈਂਬਰ ਤੇ ਅਸੀਂ ਸਾਰੇ ਹੜ੍ਹਪੀੜਤਾਂ ਲਈ ਸਿਰਫ ਰਾਹਤ ਵਜੋਂ 1200 ਕਰੋੜ ਲਿਆ ਸਕੇ ਹਾਂ। ਇਸ ਕਰਕੇ ਹੀ ਉਹ ਯੇਦੀਯੁਰੱਪਾ ਨੂੰ ਕਮਜ਼ੋਰ ਮੁੱਖ ਮੰਤਰੀ ਕਹਿੰਦੇ ਹਨ। ਉਨ੍ਹਾਂ ਨੂੰ ਹੜ੍ਹ ਪੀੜਤਾਂ ਲਈ ਕੇਂਦਰ ਤੋਂ 36000 ਕਰੋੜ ਰੁਪਏ ਦੀ ਸਹਾਇਤਾ ਦੀ ਮੰਗ ਕਰਨੀ ਚਾਹੀਦੀ ਸੀ ਤੇ ਹੜ੍ਹਾਂ ਨੂੰ ਕੌਮੀ ਬਿਪਤਾ ਐਲਾਨ ਕਰਵਾਉਣਾ ਚਾਹੀਦਾ ਸੀ ਪਰ ਉਨ੍ਹਾਂ ਵਿੱਚ ਏਨੀ ਹਿੰਮਤ ਨਹੀਂ ਹੈ।
INDIA ਪ੍ਰਧਾਨ ਮੰਤਰੀ ਨੇ ਕਰਨਾਟਕ ਵਾਸੀਆਂ ਨਾਲ ਵੱਡਾ ਧੋਖਾ ਕੀਤਾ: ਸਿਧਾਰਮੱਈਆ