ਕੋਹਲੀ ਦੀ ਅਗਵਾਈ ’ਚ ਭਾਰਤ ਆਈਸੀਸੀ ਦੇ ਸਾਰੇ ਟੂਰਨਾਮੈਂਟ ਜਿੱਤਣ ਦੇ ਸਮਰੱਥ: ਲਾਰਾ

ਵੈਸਟ ਇੰਡੀਜ਼ ਦੇ ਸਾਬਕਾ ਪ੍ਰਸਿੱਧ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ’ਚ ਭਾਰਤ ਕ੍ਰਿਕਟ ਟੀਮ ਆਈਸੀਸੀ ਦੇ ਸਾਰੇ ਟੂਰਨਾਮੈਂਟ ਜਿੱਤਣ ਦੀ ਸਮਰੱਥਾ ਰੱਖਦੀ ਹੈ। ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਲਾਰਾ ਇਹ ਵੀ ਮਹਿਸੂਸ ਕਰਦੇ ਹਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਡੇਵਿਡ ਵਾਰਨਰ ਵਰਗੇ ਕੁਝ ਬੱਲੇਬਾਜ਼ ਟੈਸਟ ਮੈਚਾਂ ਉਸਦੇ ਸਰਵੋਤਮ ਨਿੱਜੀ ਸਕੋਰ 400 ਦੌੜਾਂ ਦਾ ਰਿਕਾਰਡ ਵੀ ਤੋੜ ਸਕਦੇ ਹਨ। ਕੋਹਲੀ ਦੀ ਅਗਵਾਈ ’ਚ ਭਾਰਤੀ ਟੀਮ ਨੇ ਇਸ ਸਾਲ ਅਕਤੂਬਰ ਅਤੇ ਨਵੰਬਰ ਮਹੀਨੇ ਆਸਟਰੇਲੀਆ ’ਚ ਟੀ-20 ਵਿਸ਼ਵ ਖੇਡਣਾ ਹੈ। ਭਾਰਤੀ ਟੀਮ ਨੇ ਆਖਰੀ ਵਾਰ ਮਹਿੰਦਰ ਸਿੰੰਘ ਧੋਨੀ ਦੀ ਕਪਤਾਨੀ ਹੇਠ 2013 ’ਚ ਆਈਸੀਸੀ ਦਾ ਕੋਈ ਟੂਰਨਾਮੈਂਟ (ਵਿਸ਼ਵ ਕੱਪ) ਜਿੱਤਿਆ ਸੀ। ਲਾਰਾ ਨੇ ਕਿਹਾ, ‘‘ਮੈਂ ਸੋਚਦਾ ਹਾਂ ਕਿ ਉਹ ਨਿਸ਼ਚਿਤ ਤੌਰ ’ਤੇ ਉਹ ਸਾਰੇ ਟੂਰਨਾਮੈਂਟ ਜਿੱਤ ਸਕਦੇ ਹਨ ਜਿਸ ਵਿੱਚ ਉਹ ਖੇਡਦੇ ਹਨ। ਮੈਂ ਸੋਚਦਾ ਹਾਂ ਕਿ ਵਿਰਾਟ ਕੋਹਲੀ ਅਤੇ ਭਾਰਤੀ ਟੀਮ ’ਚ ਨਿਸ਼ਾਨ ਹਾਸਲ ਕਰਨ ਦੀ ਸਮਰੱਥਾ ਹੈ। ਉਨ੍ਹਾਂ ਖ਼ਿਲਾਫ਼ ਖੇਡਦੇ ਹੋਏ ਹਰ ਕੋਈ ਇਨ੍ਹਾਂ ਕੁਝ ਗੱਲਾਂ ਨੂੰ ਧਿਆਨ ’ਚ ਰੱਖਦਾ ਹੈ। ਜੇਕਰ ਇਹ ਮੈਚ ਕੁਆਰਟਰ ਫਾਈਨਲ, ਸੈਮੀ ਫਾਈਨਲ ਜਾਂ ਫਾਈਨਲ ਹੋਵੇ। ਇੰਗਲੈਂਡ ਵਿਰੁੱੱਧ 2004 ਬਣਾਏ 400 ਦੌੜਾਂ ਦੇ ਆਪਣੇ ਰਿਕਾਰਡ ਲਾਰਾ ਨੇ ਕਿਹਾ ਕਿ ਸਟੀਵ ਸਮਿਥ ਇੱਕ ਵਧੀਆ ਖਿਡਾਰੀ ਹੈ ਪਰ ਉਸ ਲਈ ਇਹ ਰਿਕਾਰਡ ਤੋੜਨਾ ਮੁਸ਼ਕਲ ਹੈ ਕਿਉਂਕਿ ਉਹ ਨੰਬਰ 4 ’ਤੇ ਬੱਲੇਬਾਜ਼ੀ ਕਰਦਾ ਹੈ। ਸਿਰਫ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਡੇਵਿਡ ਵਾਰਨਰ ਵਰਗੇ ਬੱਲੇਬਾਜ਼ ਹੀ ਉਸ ਦਾ ਰਿਕਾਰਡ ਤੋੜ ਸਕਦੇ ਹਨ ਕਿਉਂਕਿ ਉਹ ਉਪਰਲੇ ਕ੍ਰਮ ’ਚ ਬੱਲੇਬਾਜ਼ੀ ਕਰਨ ਲਈ ਆਉਂਦੇ ਹਨ ਅਤੇ ਕ੍ਰੀਜ਼ ’ਤੇ ਜਲਦੀ ਟਿਕ ਵੀ ਜਾਂਦੇ ਹਨ।

Previous articleਸਹੁਰੇ ਨੇ ਗੋਲੀਆਂ ਮਾਰ ਕੇ ਨੂੰਹ ਦੀ ਹੱਤਿਆ ਕੀਤੀ
Next articleਬਠਿੰਡਾ ਦੇ ਵਿਕਾਸ ਲਈ ਖੁੱਲ੍ਹੀ ਪਟਾਰੀ