ਮੋਦੀ ਨੇ ਬੱਦਲਵਾਈ ਦੇ ਬਾਵਜੂਦ ਦੇਖਿਆ ਸੂਰਜ ਗ੍ਰਹਿਣ

ਪ੍ਰਧਾਨ ਮੰਤਰੀ ਨਰਿੰਦਰ ਨੇ ਅੱਜ ਕਿਹਾ ਕਿ ਉਹ ਕੌਮੀ ਰਾਜਧਾਨੀ ਵਿੱਚ ਬੱਦਲਵਾਈ ਰਹਿਣ ਕਾਰਨ ਸੂਰਜ ਗ੍ਰਹਿਣ ਨਹੀਂ ਦੇਖ ਸਕੇ ਸਕੇ ਪ੍ਰੰਤੂ ਉਨ੍ਹਾਂ ਨੇ ਕੋਜ਼ੀਕੋਡ ਅਤੇ ਹੋਰ ਹਿੱਸਿਆਂ ਤੋਂ ਲਾਈਵ ਸਟਰੀਮ ਜ਼ਰੀਏ ਇਸ ਦੀ ਝਲਕ ਦੇਖੀ। ਪ੍ਰਧਾਨ ਮੰਤਰੀ ਨੇ ਆਪਣੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ, ਜਿਨ੍ਹਾਂ ਵਿੱਚ ਉਹ ਸੂਰਜ ਗ੍ਰਹਿਣ ਦੇਖਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਮੋਦੀ ਨੇ ਟਵੀਟ ਕੀਤਾ, ‘‘ਕਈ ਭਾਰਤੀਆਂ ਵਾਂਗ ਮੈਂ ਵੀ ਸੂਰਜ ਗ੍ਰਹਿਣ ਦੇਖਣ ਲਈ ਉਤਸੁਕ ਸੀ। ਬਦਕਿਸਮਤੀ ਨਾਲ ਬੱਦਲ ਛਾਏ ਹੋਣ ਕਾਰਨ ਮੈਂ ਸੂਰਜ ਗ੍ਰਹਿਣ ਨਹੀਂ ਦੇਖ ਸਕਿਆ ਪਰ ਮੈਂ ਲਾਈਵ ਸਟਰੀਮ ਜ਼ਰੀਏ ਕੋਜ਼ੀਕੋਡ ਅਤੇ ਹੋਰ ਹਿੱਸਿਆਂ ਵਿੱਚ ਸੂਰਜ ਗ੍ਰਹਿਣ ਦੀ ਝਲਕ ਦੇਖੀ।’’ ਜਦੋਂ ਇੱਕ ਟਵਿੱਟਰ ਯੂਜ਼ਰ ਨੇ ਮੋਦੀ ਦੀ ਉਹ ਤਸਵੀਰ ਪੋਸਟ ਕੀਤੀ, ਜਿਸ ਵਿੱਚ ਉਹ ਸੂਰਜ ਵੱਲ ਦੇਖ ਰਹੇ ਹਨ ਅਤੇ ਕਿਹਾ ਕਿ ਇਹ ਤਸਵੀਰ ‘ਮੀਮ’ ਬਣ ਰਹੀ ਹੈ ਤਾਂ ਮੋਦੀ ਨੇ ਇਸ ਗੱਲ ਨੂੰ ਮਜ਼ਾਕ ਵਿੱਚ ਲੈਂਦਿਆਂ ਕਿਹਾ, ‘‘ਤੁਹਾਡਾ ਸਵਾਗਤ ਹੈ…..ਮਜ਼ੇ ਲਵੋ।’

Previous articleਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 1300 ਸ਼ਰਧਾਲੂ ਰਵਾਨਾ
Next articleਮੁਹਾਲੀ ਵਾਸੀਆਂ ਨੂੰ ਵਧੇਰੇ ਪਾਣੀ ਮਿਲਣ ਦੀ ਆਸ ਬੱਝੀ