ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਉਪ-ਪ੍ਰਧਾਨ ਚੰਦਰ ਕੁਮਾਰ ਬੋਸ ਨੇ ਅੱਜ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਬਾਰੇ ਪਾਰਟੀ ਸਟੈਂਡ ਨਾਲੋਂ ਵੱਖਰਾ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਉਨ੍ਹਾਂ ਸੀਏਏ ਵਿਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਪੈਰਵੀ ਕੀਤੀ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਭਰਾ ਦੇ ਪੜਪੋਤੇ ਚੰਦਰ ਕੁਮਾਰ ਬੋਸ ਦਾ ਪਹਿਲਾਂ ਹੀ ਕਈ ਮੁੱਦਿਆਂ ’ਤੇ ਸੂਬਾ ਇਕਾਈ ਨਾਲ ਵਖਰੇਵਾਂ ਹੈ ਅਤੇ ਉਹ ਸੂਬਾਈ ਲੀਡਰਸ਼ਿਪ ਵਿੱਚ ਤਬਦੀਲੀ ਕਰਨ ਲਈ ਆਖ ਚੁੱਕੇ ਹਨ।
ਉਨ੍ਹਾਂ ਪਾਰਟੀ ਨੂੰ ਕਿਹਾ ਕਿ ਆਪਣੇ ਮੁਲਕ ਦਾ ਕਿਸੇ ਹੋਰ ਦੇਸ਼ ਨਾਲ ਮੁਕਾਬਲਾ ਨਾ ਕੀਤਾ ਜਾਵੇ ਕਿਉਂਕਿ ‘‘ਭਾਰਤ ਨੇ ਹਮੇਸ਼ਾ ਸਾਰੇ ਧਰਮਾਂ ਅਤੇ ਭਾਈਚਾਰਿਆਂ ਲਈ ਖੁੱਲ੍ਹਦਿਲੀ ਵਿਖਾਈ ਹੈ।’’
ਬੋਸ ਨੇ ਟਵੀਟ ਕੀਤਾ, ‘‘ਜੇਕਰ ਮੁਸਲਮਾਨਾਂ ਨੂੰ ਉਨ੍ਹਾਂ ਦੇ ਆਪਣੇ ਹੀ ਦੇਸ਼ ਵਿੱਚ ਨਾ ਸਤਾਇਆ ਜਾਵੇ ਤਾਂ ਉਹ ਇੱਥੇ ਨਹੀਂ ਆਉਣਗੇ, ਇਸ ਕਰਕੇ ਉਨ੍ਹਾਂ ਨੂੰ ਸ਼ਾਮਲ ਕਰਨ ਵਿੱਚ ਕੋਈ ਨੁਕਸਾਨ ਨਹੀਂ। ਪਰ ਇਹ ਪੂਰੀ ਤਰ੍ਹਾਂ ਨਾਲ ਸੱਚ ਨਹੀਂ ਹੈ- ਉਨ੍ਹਾਂ ਬਲੋਚਾਂ ਦਾ ਕੀ, ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਰਹਿੰਦੇ ਹਨ ? ਉਨ੍ਹਾਂ ਅਹਿਮਦੀਆਂ ਦਾ ਕੀ, ਜੋ ਪਾਕਿਸਤਾਨ ਵਿਚ ਰਹਿੰਦੇ ਹਨ?’’
INDIA ਸੀਏਏ: ਬੰਗਾਲ ਦੇ ਭਾਜਪਾ ਉਪ-ਪ੍ਰਧਾਨ ਨੇ ਨਵਾਂ ਵਿਵਾਦ ਛੇੜਿਆ