ਭਾਰਤ ਦੇ ਮਾਹਿਰ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਸੋਧੇ ਨਾਗਰਿਕਤਾ ਕਾਨੂੰਨ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਵਿੱਚ ਜਾਮੀਆਂ ਮੀਲੀਆ ਇਸਲਾਮੀਆ ਦੇ ਕਈ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ’ਤੇ ਚਿੰਤਾ ਪ੍ਰਗਟਾਈ ਹੈ। ਭਾਰਤ ਲਈ 29 ਟੈਸਟ ਅਤੇ 120 ਇੱਕ ਰੋਜ਼ਾ ਖੇਡ ਚੁੱਕੇ ਪਠਾਨ ਨੇ ਟਵੀਟ ਕੀਤਾ, ‘‘ਸਿਆਸੀ ਦੁਸ਼ਣਬਾਜ਼ੀ ਤਾਂ ਚੱਲਦੀ ਰਹੇਗੀ, ਪਰ ਮੈਂ ਅਤੇ ਸਾਡਾ ਦੇਸ਼ ਜਾਮੀਆ ਮੀਲੀਆ ਦੇ ਵਿਦਿਆਰਥੀਆਂ ਬਾਰੇ ਫ਼ਿਕਰਮੰਦ ਹਾਂ।’’ ਪ੍ਰਦਰਸ਼ਨ ਦੌਰਾਨ ਐਤਵਾਰ ਨੂੰ ਨਿਊ ਫਰੈਂਡਜ਼ ਕਾਲੋਨੀ ਵਿੱਚ ਚਾਰ ਬੱਸਾਂ ਅਤੇ ਦੋ ਪੁਲੀਸ ਦੀਆਂ ਗੱਡੀਆਂ ਫੂਕੀਆਂ ਗਈਆਂ ਹਨ ਅਤੇ 60 ਦੇ ਕਰੀਬ ਜ਼ਖ਼ਮੀ ਹੋਏ ਹਨ।
Sports ਜਾਮੀਆ ਦੇ ਵਿਦਿਆਰਥੀਆਂ ਬਾਰੇ ਫ਼ਿਕਰਮੰਦ ਹਾਂ: ਪਠਾਨ