(ਸਮਾਜ ਵੀਕਲੀ)
ਆਖਿਰ ਆਪਣੇ ਆਪ ਨੂੰ ਹੀ ਆਪਣਾ ਹੋਣਾ ਪਿਆ।
ਰਿਸ਼ਤਿਆਂ ਦਾ ਬੋਝ ਸੀ ਬੇਕਾਰ ਵਿੱਚ ਢੋਣਾ ਪਿਆ।
ਤੂੰ ਨਹੀਂ ਆਇਉਂ ਤੇਰੇ ਹਿਜਰਾਂ ਦੇ ਪੰਛੀ ਆ ਗਏ,
ਹੰਝੂਆਂ ਦਾ ਤੇਲ ਫਿਰ ਦਹਿਲੀਜ਼ ‘ਤੇ ਚੋਣਾ ਪਿਆ।
ਇੱਕ ਵਾਰੀ ਹੱਸ ਕੀ ਬੈਠੇ ਹੁਸਨ ਦੀ ਕਲੀ ਨਾਲ,
ਕੰਡਿਆਂ ਦੇ ਗਲ ਲੱਗ ਸਾਰੀ ਉਮਰ ਰੋਣਾ ਪਿਆ।
ਗੈਰਹਾਜ਼ਰ ਰੂਹ ਹੈ ਕੋਈ ਜਿਸਮ ਦੀ ਵੀ ਸੁੱਧ ਨਹੀਂ,
ਮੈਨੂੰ ਤਨਹਾ ਦੇਖ ਤਨਹਾਈ ਨੂੰ ਵੀ ਰੋਣਾ ਪਿਆ।
ਸਵਾਰਥਾਂ ਦੀ ਧੂੜ ਦਿਲ ਜਿਗਰ ਨੂੰ ਮੈਲਾ ਕਰ ਗਈ,
ਪਿਆਰ ਚਾਂਦਨੀ ਸੰਗ ਰੋਜ਼ ਦਿਲ ਧੋਣਾ ਪਿਆ।
(ਪ੍ਰਸ਼ੋਤਮ ਪੱਤੋ, ਮੋਗਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly