ਅਗਸਤ ਮਹੀਨੇ ਤੱਕ ਜੀਐੱਸਟੀ ਲਾਗੂ ਕਰਨ ਦੌਰਾਨ ਰਾਜਾਂ ਨੂੰ ਪਏ ਮਾਲੀਆ ਘਾਟੇ ਦੀ ਭਰਪਾਈ ਲਈ ਕੇਂਦਰ ਵਚਨਬੱਧ ਹੈ। ਵਿੱਤ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਆਪਣੇ ਵਾਅਦੇ ਉੱਤੇ ਕਾਇਮ ਹੈ ਅਤੇ ਇਸ ਪ੍ਰਤੀ ਕਿਸੇ ਨੂੰ ਵੀ ਸ਼ੱਕ ਨਹੀਂ ਹੋਣਾ ਚਾਹੀਦਾ। ਪੂਰਕ ਮੰਗਾਂ ਉੱਤੇ ਬਹਿਸ ਦਾ ਜਵਾਬ ਦਿੰਦਿਆਂ ਸੀਤਾਰਾਮਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀਐੱਸਟੀ ਉਗਰਾਹੀਂ ਦੌਰਾਨ ਵਾਧੂ ਇਕੱਤਰ ਹੋਏ 9783 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਕੇਂਦਰ ਰਾਜਾਂ ਨੂੰ ਅਦਾਇਗੀ ਕਦੋਂ ਕਰੇਗਾ।