ਇਸਲਾਮਾਬਾਦ : ਪਾਕਿਸਤਾਨ ਨੇ ਸ਼ਨਿਚਰਵਾਰ ਨੂੰ 22 ਬਿੰਦੂਆਂ ‘ਤੇ ਕਾਰਵਾਈ ਦੀ ਤਰੱਕੀ ਰਿਪੋਰਟ ਐੱਫਏਟੀਐੱਫ ਨੂੰ ਸੌਂਪ ਦਿੱਤੀ। ਅੱਤਵਾਦੀ ਜਥੇਬੰਦੀਆਂ ਤੇ ਸੰਗਠਿਤ ਅਪਰਾਧੀ ਗਰੁੱਪਾਂ ਦੇ ਅਰਥਤੰਤਰ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਫਾਈਨਾਂਸ਼ੀਅਲ ਐਕਸ ਟਾਸਕ ਫੋਰਸ (ਏਐੱਫਟੀਐੱਫ) ਨੇ ਪਾਕਿਸਤਾਨ ਨੂੰ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ 27 ਬਿੰਦੂਆਂ ‘ਤੇ ਸਖਤ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਹਨ ਪਰ ਪਾਕਿਸਤਾਨ 22 ‘ਤੇ ਹੀ ਕੰਮ ਕਰ ਸਕਿਆ।
ਅਕਤੂਬਰ ‘ਚ ਹੋਈ ਐੱਫਏਟੀਐੱਫ ਦੀ ਬੈਠਕ ‘ਚ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕੁਝ ਖਾਸ ਨਾ ਕਰ ਸਕਣ ‘ਤੇ ਮੈਂਬਰ ਦੇਸ਼ਾਂ ਨੇ ਅਸੰਤੋਸ਼ ਪ੍ਰਗਟਾਇਆ ਸੀ ਤੇ ਉਸ ਨੂੰ ਕਾਲੀ ਸੂਚੀ ‘ਚ ਪਾਉਣ ਦੀ ਤਜਵੀਜ਼ ਤਿਆਰ ਕੀਤੀ ਸੀ ਪਰ ਪਾਕਿਸਤਾਨ ਦੇ ਮਿੱਤਰ ਚੀਨ, ਮਲੇਸ਼ੀਆ ਤੇ ਤੁਰਕੀ ਨੇ ਉਸ ਨੂੰ ਕਾਲੀ ਸੂਚੀ ‘ਚ ਜਾਣ ਤੋਂ ਬਚਾਅ ਲਿਆ। ਇਸ ਤੋਂ ਬਾਅਦ ਮੈਂਬਰ ਦੇਸ਼ਾਂ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ‘ਚ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਸੀ। ਐੱਫਏਟੀਐੱਫ ਨੇ ਫਰਵਰੀ 2020 ‘ਚ ਹੋਣ ਵਾਲੀ ਆਪਣੇ ਵੱਡੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਖ਼ਿਲਾਫ਼ 27 ਬਿੰਦੂਆਂ ‘ਤੇ ਕੰਮ ਕਰਨ ਦਾ ਮੌਕਾ ਦਿੱਤਾ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਪਾਕਿਸਤਾਨ ਇਕ ਵਾਰ ਫਿਰ ਅਸਫਲ ਰਿਹਾ ਤਾਂ ਉਸ ਨੂੰ ਕਾਲੀ ਸੂਚੀ ‘ਚ ਪਾ ਦਿੱਤਾ ਜਾਵੇਗਾ। ਐੱਫਏਟੀਐੱਫ ਦੀ ਬੈਠਕ ਫਰਵਰੀ 2020 ‘ਚ ਹੋਵੇਗੀ। ਉਸ ‘ਚ ਪਾਕਿਸਤਾਨ ‘ਤੇ ਵੀ ਚਰਚਾ ਹੋਵੇਗੀ। ਇਸ ਰਿਪੋਰਟ ਨੂੰ ਦਾਖ਼ਲ ਕਰਨ ਤੋਂ ਬਾਅਦ ਪਾਕਿਸਤਾਨ ਨੇ ਖੁਦ ਨੂੰ ਗ੍ਰੇ ਲਿਸਟ ‘ਚੋਂ ਕੱਢਣ ਦੀ ਮੰਗ ਕੀਤੀ ਹੈ, ਜਿਸ ਨਾਲ ਉਸ ਦੇ ਅਕਸ ‘ਚ ਸੁਧਾਰ ਆਵੇ ਤੇ ਉਸ ਦੇ ਇਥੇ ਵਿਦੇਸ਼ੀ ਪੂੰਜੀ ਨਿਵੇਸ਼ ਦੀ ਰਫ਼ਤਾਰ ਫੜ ਸਕੇ।
ਐੱਫਏਟੀਐੱਫ ਨੇ ਆਪਣੇ ਪ੍ਰਤੀਕਰਮ ‘ਚ ਕਿਹਾ ਹੈ ਕਿ ਪਾਕਿਸਤਾਨ ਸਾਰੇ 27 ਬਿੰਦੂਆਂ ‘ਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਏ। ਉਹ ਪੈਰ-ਚਿੰਨ੍ਹ ਅੱਤਵਾਦੀਆਂ ਤੇ ਜਥੇਬੰਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤੇ ਉਨ੍ਹਾਂ ਦੇ ਅਰਥਤੰਤਰ ਨੂੰ ਬਰਬਾਦ ਕਰੇ।