ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਕਿਹਾ ਕਿ ਬਾਲ ਵਿਆਹਾਂ ਦੀ ਸਬੰਧਤ ਏਜੰਸੀਆਂ ਲਈ ਰਿਪੋਰਟਿੰਗ ਲਾਜ਼ਮੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਬਾਲ ਵਿਆਹ ਰੋਕੂ ਕਾਨੂੰਨ ’ਚ ਸੋਧ ਕਰਨ ਬਾਰੇ ਵਿਚਾਰ ਕਰ ਰਹੀ ਹੈ। ਉਹ ਅੱਜ ਇੱਥੇ ਦੇਸ਼ ਅੰਦਰ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਗਰਭਵਤੀ ਹੋਣ ਸਬੰਧੀ ਵੱਧ ਰਹੇ ਮਾਮਲਿਆਂ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸੀ। ਉਨ੍ਹਾਂ ਕਿਹਾ, ‘ਉਨ੍ਹਾਂ ਦਾ ਇਸ ਮੁੱਦੇ ਵੱਲ ਪੂਰਾ ਧਿਆਨ ਹੈ ਤੇ ਉਹ ਆਪਣੇ ਮੁੱਖ ਮੰਤਰੀਆਂ ਨੂੰ ਇਸ ਬਾਰੇ ਹਦਾਇਤਾਂ ਕਰ ਰਹੇ ਹਨ। ਮੁੱਖ ਸਮੱਸਿਆ ਬਾਲ ਜਿਨਸੀ ਸ਼ੋਸ਼ਣ ਰੋਕੂ ਕਾਨੂੰਨ ਹੈ ਜਿਸ ਤਹਿਤ ਕੇਸ ਦਰਜ ਹੋਣਾ ਤਾਂ ਲਾਜ਼ਮੀ ਹੈ ਪਰ ਇਸ ਦੀ ਰਿਪੋਰਟਿੰਗ ਹੋਣਾ ਲਾਜ਼ਮੀ ਨਹੀਂ ਹੈ।’
INDIA ਬਾਲ ਵਿਆਹ ਰੋਕੂ ਐਕਟ ’ਚ ਸੋਧ ਬਾਰੇ ਸੋਚ ਰਹੀ ਹੈ ਸਰਕਾਰ: ਇਰਾਨੀ