ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਗਰ 31 ਦਸੰਬਰ ਤੱਕ ਹਲਕਾ ਸ਼ੁਤਰਾਣਾ ਦੀਆਂ ਪ੍ਰਮੁੱਖ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਪਹਿਲੀ ਜਨਵਰੀ ਤੋਂ ਮੁੱਖ ਮੰਤਰੀ ਦੇ ਮੋਤੀ ਮਹਿਲ ਸਾਹਮਣੇ ਧਰਨਾ ਦੇਣਗੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਕਰਕੇ ਬਣਾਈ ਸੀ ਕਿ ਲੋਕ ਅਕਾਲ਼ੀ ਭਾਜਪਾ ਸਰਕਾਰ ਦੇ ਸ਼ਾਸਨ ਤੋਂ ਬਹੁਤ ਦੁਖੀ ਸਨ ਤੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ 2002 ਤੋਂ 2007 ਦੀ ਪਾਰੀ ਤੋਂ ਬੇਹੱਦ ਖੁਸ਼ ਸਨ। ਉਸ ਸਮੇਂ ਹਰ ਵਰਗ ਦੀ ਗੱਲ ਸੁਣਦਿਆਂ ਅਫ਼ਸਰਸਾਹੀ ਉਤੇ ਪੂਰੀ ਸਖਤਾਈ ਰੱਖੀ ਸੀ।
ਚੋਣਾਂ ਦੌਰਾਨ ਕਾਂਗਰਸ ਨੇ ਨਾਅਰਾ ਦਿੱਤਾ ਸੀ ”ਕੈਪਟਨ ਲਿਆਓ ਪੰਜਾਬ ਬਚਾਓ” ਲੋਕਾਂ ਨੇ ਕਾਂਗਰਸ ਨੂੰ ਨਹੀਂ ਕੈਪਟਨ ਦੇ ਨਾਮ ਉਤੇ ਵੋਟਾਂ ਪਾ ਕੇ ਸਰਕਾਰ ਬਣਾਈ ਸੀ।ਲੋਕ ਸਮਝਦੇ ਸਨ ਕਿ ਕੈਪਟਨ ਦੇ ਆਉਣ ਨਾਲ ਹੀ ਪੰਜਾਬ ਬਚੇਗਾ, ਕਿਸਾਨਾਂ ਤੇ ਵਪਾਰੀਆਂ ਨੂੰ ਇਨਸਾਫ਼ ਮਿਲਣ ਦੇ ਨਾਲ-ਨਾਲ , ਅਫ਼ਸਰਸ਼ਾਹੀ ਨੂੰ ਨੱਥ ਪਵੇਗੀ।ਹਲਕਾ ਸ਼ੁਤਰਾਣਾ ਦੀ ਅਣਗੋਲੀਆਂ ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਚੋਣ ਸਮੇਂ ਹਲਕੇ ਦੀਆਂ ਮੰਗਾਂ ਵਿਚੋਂ ਕਿਸਾਨਾਂ ਤੇ ਵਪਾਰੀਆਂ ਦੀ ਮੁੱਖ ਮੰਗ ਨਵੀਂ ਅਨਾਜ ਮੰਡੀ ਸੀ।
ਸਰਕਾਰ ਬਣਨ ਮਗਰੋਂ ਪੰਜਾਬ ਵਿਚ ਛੇ ਅਨਾਜ ਮੰਡੀਆਂ ਬਣਨੀਆਂ ਸਨ ਜਿਨ੍ਹਾਂ ਵਿਚੋਂ ਪਾਤੜਾਂ ਇੱਕ ਸੀ।ਤਿੰਨ ਸਾਲ ਬੀਤ ਜਾਣ ਮਗਰੋਂ ਵੀ ਇਸ ਮੰਡੀ ਦਾ ਨਾਮ ਨਹੀਂ। ਉਨ੍ਹਾਂ ਕਿਹਾ ਹੈ ਮੰਡੀ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਉਨ੍ਹਾਂ ਹਲਕਾ ਵਿਧਾਇਕ ਨੂੰ ਬੁਲਾਉਣਾ ਵੀ ਮੁਨਾਸਿਬ ਨਹੀਂ ਸਮਝਿਆ।
ਇਸ ਗੱਲ ਉਤੇ ਨਰਾਜ਼ਗੀ ਜਾਹਰ ਕਰਦਿਆਂ ਉਨ੍ਹਾਂ ਲੋਕ ਸਭਾ ਮੈਂਬਰ ਸ਼੍ਰੀਮਤੀ ਪ੍ਰਨੀਤ ਕੌਰ ਕੋਲ ਉਠਾਉਦਿਆਂ ਕਿਹਾ ਸੀ ਕਿ ਪੰਚਾਇਤੀ ਜ਼ਮੀਨ ਦੀ ਥਾਂ ਮੰਡੀ ਨਹੀਂ ਬਣ ਸਕਦੀ ਜੇ ਕਿਸੇ ਵਿਅਕਤੀ ਨੇ ਅਦਾਲਤ ਵਿੱਚੋਂ ਸਟੇਅ ਲੈ ਲਈ ਤਾਂ ਮੰਡੀ ਦਾ ਕੰਮ ਰੁਕ ਜਾਵੇਗਾ ਇਸ ਲਈ ਮੰਡੀ ਲਈ ਪ੍ਰਾਈਵੇਟ ਥਾਂ ਦੀ ਚੋਣ ਕੀਤੀ ਜਾਵੇ ਪਰ ਦੋ ਸਾਲਾਂ ਵਿੱਚ ਕੁਝ ਵੀ ਨਹੀਂ ਹੋਇਆ ਜਦੋਂਕਿ ਅਨਾਜ਼ ਮੰਡੀ ਲਈ ਪਾਸ ਹੋਇਆ ਪੈਸਾ ਬਿਨ੍ਹਾਂ ਵਰਤੇ ਵਾਪਸ ਜਾਣ ਵਾਲਾ ਹੈ।
ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਪਾਤੜਾਂ ਸ਼ਹਿਰ ਵਿਚ ਜੁਡੀਸੀਅਲ ਕੋਰਟ ਬਣਾਉਣ ਦੀ ਮੰਗ ਕੀਤੀ ਤੇ ਭਰੋਸਾ ਮਿਲਿਆ ਸੀ ਕਿ ਦੋ ਮਹੀਨਿਆਂ ਵਿਚ ਜੱਜ ਬੈਠਣ ਲੱਗ ਜਾਵੇਗਾ ਹੁਣ ਤੱਕ ਉਸ ਉਤੇ ਕੋਈ ਅਮਲ ਨਹੀਂ ਹੋਇਆ।
ਉਕਤ ਮੰਗਾਂ ਤੋਂ ਇਲਾਵਾ ਨਨਹੇੜਾ ਵਿਖੇ ਪੋਲੀਟੈਕਨੀਕਲ ਕਾਲਜ, ਕਕਰਾਲਾ ਵਿਖੇ ਬੀਡੀਪੀਓ ਬਲਾਕ, ਪਾਤੜਾਂ ਵਿੱਚ ਪਾਰਕ ਤੋਂ ਇਲਾਵਾ ਸ਼ਹਿਰ ਵਿਚਲੇ ਕਮਿਉਨਿਟੀ ਸਿਹਤ ਕੇਂਦਰ ਵਿਖੇ ਟਰੋਮੋ ਸੈਂਟਰ ਨਾ ਬਣਾਇਆ ਗਿਆ ਤਾਂ ਉਹ ਇਕ ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰਨਗੇ। ਇਹ ਧਰਨਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।
ਧਰਨੇ ਵਿੱਚ ਆਸ ਮੁਤਾਬਕ ਇੱਕਠ ਨਾ ਹੋਣ ਨੂੰ ਲੈ ਕੇ ਉਨ੍ਹਾਂ ਕਾਂਗਰਸੀ ਵਰਕਰਾਂ ਦੀ ਝਾੜਝੰਬ ਕਰਦਿਆਂ ਕਿਹਾ ਕਿ ਹਲਕੇ ਵਿੱਚ ਜਿੰਨੇ ਚੇਅਰਮੈੱਨ, ਬਲਾਕ ਸੰਮਤੀ ਮੈਂਬਰ ਜਾਂ ਹੋਰ ਅਹੁਦੇਦਾਰ ਹਨ ਉਨ੍ਹਾਂ ਨਾਲ ਕਿੰਨੇ ਕਿੰਨੇ ਬੰਦੇ ਆਏ ਹਨ। ਸ਼ਹਿਰ ਦੇ ਕੌਂਸਲਰਾਂ ਵੱਲੋ ਵਿਸ਼ੇਸ਼