ਐਂਟੀਬਾਇਓਟਿਕ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਵਾਲੇ ਲੋਕ ਸੁਚੇਤ ਹੋ ਜਾਣ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੀਆਂ ਆਮ ਦਵਾਈਆਂ ਦੇ ਜ਼ਿਆਦਾ ਇਸਤੇਮਾਲ ਨਾਲ ਪਾਰਕਿਨਸਨ ਦੀ ਬਿਮਾਰੀ ਦਾ ਖ਼ਤਰਾ ਵਧ ਸਕਦਾ ਹੈ। ਨਾੜੀ ਤੰਤਰ ਸਬੰਧੀ ਇਸ ਬਿਮਾਰੀ ‘ਚ ਪੀੜਤ ਵਿਅਕਤੀ ਦੇ ਹੱਥ-ਪੈਰ ਕੰਬਣ ਲੱਗਦੇ ਹਨ ਅਤੇ ਉਸ ਨੂੰ ਸੰਤੁਲਨ ਬਣਾਉਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਖੋਜੀਆਂ ਮੁਤਾਬਕ, ਇਹ ਸਿੱਟਾ ਪਾਰਕਿਨਸਨ ਦੀ ਬਿਮਾਰੀ ਨਾਲ ਪੀੜਤ ਕਰੀਬ 14 ਹਜ਼ਾਰ ਲੋਕਾਂ ‘ਤੇ ਕੀਤੇ ਗਏ ਅਧਿਐਨ ਦੇ ਆਧਾਰ ‘ਤੇ ਕੱਢਿਆ ਗਿਆ ਹੈ। ਇਸ ਅਧਿਐਨ ਦੇ ਨਤੀਜਿਆਂ ਤੋਂ ਇਹ ਜ਼ਾਹਿਰ ਹੋਇਆ ਕਿ ਕੁਝ ਖ਼ਾਸ ਐਂਟੀਬਾਇਓਟਿਕ ਦਵਾਈਆਂ ਨਾਲ ਪਾਰਕਿਨਸਨ ਦਾ ਖ਼ਤਰਾ ਹੋ ਸਕਦਾ ਹੈ। ਖੋਜੀਆਂ ਨੇ 5, 10 ਅਤੇ 15 ਸਾਲ ਦੀਆਂ ਤਿੰਨ ਮਿਆਦਾਂ ਦੌਰਾਨ ਮਰੀਜ਼ਾਂ ਵਿਚ ਐਂਟੀਬਾਇਓਇਟਕ ਦਵਾਈਆਂ ਦੀ ਵਰਤੋਂ ‘ਤੇ ਗੌਰ ਕੀਤਾ ਸੀ। ਫਿਨਲੈਂਡ ਦੀ ਹੇਲਸਿੰਕੀ ਯੂਨੀਵਰਸਿਟੀ ਦੇ ਖੋਜੀ ਫਿਲਿਪ ਸ਼ੇਪਰਜੈਂਸ ਨੇ ਕਿਹਾ, ‘ਸਾਡੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਆਮ ਤੌਰ ‘ਤੇ ਇਸਤੇਮਾਲ ਹੋਣ ਵਾਲੀਆਂ ਕੁਝ ਐਂਟੀਬਾਇਓਟਿਕ ਦਵਾਈਆਂ ਬਿਮਾਰੀ ਦਾ ਕਾਰਨ ਹੋ ਸਕਦੀਆਂ ਹਨ।
Health ਐਂਟੀਬਾਇਓਟਿਕ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਪਾਰਕਿਨਸਨ ਦਾ ਖ਼ਤਰਾ