ਕੈਲਗਰੀ : ਜਸਟਿਨ ਟਰੂਡੋ ਨੇ ਆਪਣੀ ਨਵੀਂ ਵਜ਼ਾਰਤ ਦਾ ਵਿਸਥਾਰ ਕੀਤਾ ਹੈ, ਜਿਸ ਵਿਚ 7 ਨਵੇਂ ਮੰਤਰੀ ਸ਼ਾਮਲ ਕੀਤੇ ਹਨ। ਨਵੀਂ ਵਜ਼ਾਰਤ ਵਿਚ ਚਾਰ ਪੰਜਾਬੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਹਰਜੀਤ ਸੱਜਣ ਨੂੰ ਮੁੜ ਰੱਖਿਆ ਮੰਤਰੀ ਥਾਪਿਆ ਗਿਆ ਹੈ। ਸਰਕਾਰ ਵਿਚ ਮੰਤਰੀ ਬਣਨ ਵਾਲੀ ਪਹਿਲੀ ਹਿੰਦੂ ਅਨੀਤਾ ਆਨੰਦ ਨੂੰ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਵਿਭਾਗ ਮਿਲਿਆ ਹੈ। ਕੈਬਨਿਟ ਵਿਚ ਭਾਰਤੀ ਮੂਲ ਦੇ ਹੋਰ ਮੰਤਰੀਆਂ ਵਿਚ ਵਾਟਰਲੂ ਤੋਂ ਮੁੜ ਚੋਣ ਜਿੱਤਣ ਵਾਲੀ ਬਰਦਿਸ਼ ਛੱਗਰ ਨੂੰ ਯੁਵਾ ਮਾਮਲਿਆਂ ਦੀ ਮੰਤਰੀ ਬਣਾਇਆ ਗਿਆ ਹੈ। ਜਿਥੇ ਆਨੰਦ ਨੂੰ ਪਹਿਲੀ ਵਾਰ ਵਜ਼ਾਰਤ ਵਿਚ ਲਿਆ ਗਿਆ ਹੈ ਉਥੇ ਛੱਗਰ ਦੀ ਮੁੜ ਵਾਪਸੀ ਹੋਈ ਹੈ। ਪਿਛਲੀ ਵਜ਼ਾਰਤ ਵਿਚ ਉਹ ਵਪਾਰ ਅਤੇ ਸੈਰ ਸਪਾਟਾ ਮੰਤਰੀ ਰਹਿ ਚੁੱਕੇ ਹਨ। ਨਵਦੀਪ ਬੈਂਸ ਸਾਇੰਸ ਐਂਡ ਇੰਡਸਟਰੀ ਦੀ ਜ਼ਿੰਮੇਵਾਰੀ ਸੰਭਾਲਣਗੇ। 2015 ਵਿਚ ਸਰਕਾਰ ਵਿਚ ਭਾਰਤੀ ਮੂਲ ਦੇ ਚੌਥੇ ਮੰਤਰੀ ਅਮਰਜੀਤ ਸੋਹੀ ਨੂੰ ਚੋਣਾਂ ਵਿਚ ਹਾਰ ਕਾਰਨ ਇਸ ਵਾਰ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਦੱਸ ਦੇਈਏ ਕਿ ਇਸ ਵਾਰ ਟਰੂਡੋ ਨੇ ਆਪਣੀ ਕੈਬਨਿਟ ਵਿਚ 37 ਮੈਂਬਰਾਂ ਨੂੰ ਥਾਂ ਦਿੱਤੀ ਹੈ ਜਿਨ੍ਹਾਂ ਵਿਚੋਂ 4 ਭਾਰਤੀ ਮੂਲ ਦੇ ਹਨ। ਇਸ ਵਜ਼ਾਰਤ ਵਿਚ 18 ਔਰਤਾਂ ਅਤੇ 19 ਪੁਰਸ਼ਾਂ ਨੂੰ ਥਾਂ ਮਿਲੀ ਹੈ। 2015 ਦੀ ਵਜ਼ਾਰਤ ਵਿਚ ਵੀ ਔਰਤਾਂ ਨੂੰ 50 ਫੀਸਦ ਜਗ੍ਹਾ ਮਿਲੀ ਸੀ।
ਕਿ੍ਸਟੀਆ ਫ੍ਰੀਲੈਂਡ ਨੂੰ ਡਿਪਟੀ ਪ੍ਰਧਾਨ ਮੰਤਰੀ ਅਤੇ ਅੰਤਰ-ਸਰਕਾਰੀ ਮਾਮਲਿਆਂ ਦੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਬਾਕੀ ਬਣਾਏ ਗਏ ਮੰਤਰੀ ਮੰਡਲ ਦੀ ਸੂਚੀ ਇਸ ਪ੍ਰਕਾਰ ਹੈ :
– ਕੈਰੋਲੀਨ ਬੈਨੇਟ : ਕ੍ਰਾਊਨ ਇੰਡੀਜਿਊਨਸ ਵਿਭਾਗ।
– ਮੈਰੀ ਕਲਾਉਡ ਬੀਬਾਓ : ਖੇਤੀਬਾੜੀ ਅਤੇ ਐਗਰੀ ਫੂਡ ਵਿਭਾਗ।
– ਬਿੱਲ ਬਲੇਅਰ : ਪਬਲਿਕ ਸੈਫਟੀ ਅਤੇ ਐਮਰਜੈਂਸੀ ਵਿਭਾਗ।
– ੍ਰੈਂਕੋਇਸ ਫਿਲੀਪ ਸ਼ੈਂਪੇਨ : ਵਿਦੇਸ਼ੀ ਮਾਮਲੇ ਵਿਭਾਗ।
-ਜੀਨ ਯਵੇਸ ਡਕਲੋਸ : ਖ਼ਜ਼ਾਨਾ ਬੋਰਡ ਦੇ ਪ੍ਰਧਾਨ।
-ਮੋਨਾ ਫੋਰਟੀਅਰ : ਮੱਧ ਵਰਗ ਖ਼ੁਸ਼ਹਾਲੀ ਅਤੇ ਸਹਿਯੋਗੀ ਵਿੱਤ ਮੰਤਰੀ।
– ਮਾਰਕ ਗਾਰਨਿਊ : ਟ੍ਰਾਂਸਪੋਰਟ ਮੰਤਰੀ।
-ਕਰੀਨਾ ਗਾਓਲਡ : ਅੰਤਰਰਾਸ਼ਟਰੀ ਵਿਕਾਸ ਮੰਤਰੀ।
-ਸਟੀਵਨ ਗਿਲਬੀਲਟ : ਕੈਨੇਡੀਅਨ ਵਿਰਾਸਤ ਮੰਤਰੀ।
-ਪੈਟੀ ਹਾਜਦੂ : ਸਿਹਤ ਮੰਤਰੀ।
-ਅਹਿਮਦ ਹੁਸੈਨ : ਪਰਿਵਾਰਾਂ, ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ।
-ਮੇਲਾਨੀਆ ਜੋਲੀ : ਆਰਥਿਕ ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਮੰਤਰੀ।
-ਬੇ੍ਨਡੇਟ ਜਾਰਡਨ : ਮੱਛੀ ਪਾਲਣ, ਸਾਗਰ ਅਤੇ ਕੈਨੇਡੀਅਨ ਕੋਸਟ ਗਾਰਡ ਮੰਤਰੀ।
-ਡੇਵਿਡ ਲਮੇਟੀ : ਨਿਆਂ ਅਤੇ ਅਟਾਰਨੀ ਜਨਰਲ।
-ਡੋਮਿਕੀ ਲੇਬਲੈਂਕ : ਪ੍ਰੈਜ਼ੀਡੈਂਟ ਆਫ ਦਿ ਕੁਈਨਜ਼ ਪਿ੍ਰਵੀ ਕੌਂਸਲ ਫਾਰ ਕੈਨੇਡਾ।
-ਡਾਇਨ ਲੇਬੋਥਿਲੀਅਰ : ਰਾਸ਼ਟਰੀ ਮਾਲੀਆ ਮੰਤਰੀ।
-ਲਾਰੈਂਸ ਮੈਕਅਲੇ : ਵੈਟਰਨਜ਼ ਮਾਮਲੇ ਅਤੇ ਸਹਿਯੋਗੀ ਰੱਖਿਆ ਮੰਤਰੀ।
-ਕੈਥਰੀਨ ਮੈਕਕੇਨਾ : ਇੰਫ੍ਰਾਸਟਰਕਚਰ ਅਤੇ ਕਮਿਊਨਿਟੀਜ਼ ਮੰਤਰੀ।