“ਪੌਂਡਾਂ ਦੇ ਮੁਰੀਦ” ਗੀਤ ਲੋਕ ਅਰਪਣ ਕੀਤਾ

ਧੂਰੀ (ਸਮਾਜ ਵੀਕਲੀ): ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਵਿਖੇ ਹੋਈ ਜਿਸ ਵਿੱਚ ਸਵਰਗੀ ਸੀ ਆਰ ਮੋਦਗਿਲ, ਅਮਰਜੀਤ ਕੌਰ ਹਿਰਦੇ, ਸ਼ਵਿੰਦਰ ਕੌਰ ਸਭਾ ਦੇ ਮੋਢੀ ਮੈਂਬਰ ਕੁਲਤਾਰ ਸਿੰਘ ਕੰਗ ਨੂੰ ਸਰਧਾਂਜਲੀ ਭੇਂਟ ਕਰਦਿਆਂ ਦੁਖੀ ਪਰਿਵਾਰਾਂ ਨਾਲ਼ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਦੂਸਰੇ ਦੌਰ ਵਿੱਚ ਸਭਾ ਦੇ ਪ੍ਧਾਨ ਮੂਲ ਚੰਦ ਸ਼ਰਮਾ ਦੁਆਰਾ ਲਿਖਿਆ ਅਤੇ ਬਲਬੀਰ ਸਿੰਘ ਦਿਲਦਾਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਗੀਤ “ਪੌਂਡਾਂ ਦੇ ਮੁਰੀਦ” ਲੋਕ ਅਰਪਣ ਕੀਤਾ ਗਿਆ

ਅੰਤ ਵਿੱਚ ਸੁਖਵਿੰਦਰ ਸਿੰਘ ਲੋਟੇ ਦੀ ਸਟੇਜ ਸਕੱਤਰੀ ਅਧੀਨ ਹਾਜ਼ਰ ਮੈਂਬਰਾਂ ਵਿੱਚੋਂ ਕਰਮ ਸਿੰਘ ਜ਼ਖ਼ਮੀ, ਜਗਦੇਵ ਸ਼ਰਮਾ, ਦੇਵੀ ਸਰੂਪ ਮੀਮਸਾ, ਗੁਰਮੀਤ ਸੋਹੀ, ਡਾ. ਪਰਮਜੀਤ ਦਰਦੀ, ਸੁਖਵਿੰਦਰ ਹਥੋਆ , ਗੁਰਦਿਆਲ ਨਿਰਮਾਣ, ਸੁਖਦੇਵ ਸ਼ਰਮਾ, ਚਰਨਜੀਤ ਮੀਮਸਾ, ਸੁਖਦੇਵ ਪੇਂਟਰ, ਕੁਲਜੀਤ ਧਵਨ, ਮੀਤ ਸਕਰੌਦੀ, ਗੁਰਤੇਜ ਮੱਲੂਮਾਜਰਾ, ਮਹਿੰਦਰ ਜੀਤ ਸਿੰਘ, ਸੇਵਾ ਸਿੰਘ ਧਾਲੀਵਾਲ, ਅਜਮੇਰ ਸਿੰਘ ਫਰੀਦਪੁਰ ਅਤੇ ਇੰਦਰਜੀਤ ਸਿੰਘ ਨੇ ਆਪੋ ਆਪਣੀਆਂ ਸੱਜਰੀਆਂ ਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਸਭਾ ਦੀ ਅਗਲੀ ਮਾਸਿਕ ਇਕੱਤਰਤਾ 01ਜਨਵਰੀ 2023 ਨੂੰ ਨਵੇਂ ਸਾਲ ਵਿੱਚ ਹੋਵੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖਾਂ ਦੇ ਗੁਣ
Next articleSecurity beefed up in Mathura ahead of ABHM’s Hanuman Chalisa recital call