ਤਿੱਖੀਆਂ ਤੇ ਕੋੜੀਆਂ

(ਸਮਾਜ ਵੀਕਲੀ)

ਸਭ ਤੋਂ ਵੱਡਾ ਅੱਜਕੱਲ੍ਹ ਕਾਰੋਬਾਰ ਹੈ ਚੱਲ ਰਿਹਾ।
ਧੁਰ ਅੰਦਰ ਤੱਕ ਨਫ਼ਰਤ ਮੂੰਹ ‘ਤੇ ਪਿਆਰ ਹੈ ਚੱਲ ਰਿਹਾ।

ਜਿੰਨੀਆਂ ਵੱਡੀਆਂ ਕੋਠੀਆਂ, ਕਾਰਾਂ ਵਾਲ਼ੇ ਬਹੁਤਿਆਂ ‘ਤੇ,
ਓਨਾ ਹੀ ਕੋਈ ਵੱਡਾ ਲੋਨ, ਉਧਾਰ ਹੈ ਚੱਲ ਰਿਹਾ।

ਨਕਲੀ ਵਿਊਜ਼, ਕੁਮੈਂਟਿੰਗ, ਸ਼ੇਅਰਿੰਗ ਸੇਲਾਂ ਲੱਗੀਆਂ ਨੇ,
ਬਣੋ ਖ੍ਰੀਦਣ ਵਾਲ਼ੇ ਅਸਲ ਵਪਾਰ ਹੈ ਚੱਲ ਰਿਹਾ।

ਮਾਸਟਰਾਂ ‘ਤੇ ਡਾਂਗਾਂ, ਘਪਲ਼ੇ ਵਿੱਚ ਵਜ਼ੀਫਿਆਂ ਦੇ,
ਸਿਖਰ ਨੰਬਰ ਉਂਝ ਸੂਬਾ ਵਿੱਚ ਪ੍ਰਚਾਰ ਹੈ ਚੱਲ ਰਿਹਾ।

ਗੱਪਾਂ, ਜੁਮਲੇ, ਝੱਲ-ਵਲੱਲੀਆਂ ਜਿਸਨੂੰ ਵੱਧ ਆਵਣ,
ਕੋਈ ਰਾਜ ਕੋਈ ਵਿੱਚ ਕੇਂਦਰ ਸਰਕਾਰ ਹੈ ਚੱਲ ਰਿਹਾ।

ਪਿੰਡ ਘੜਾਮੇਂ ਰੋਮੀਆਂ ਦੋਸ਼ ਕਿਉਂ ਦੇਈਏ ਬੰਦਿਆਂ ਨੂੰ,
ਸੋਚ ਡੂੰਘੀ ਨਾਲ਼ ਮਨ ਦੇ ਵਿੱਚ ਵਿਚਾਰ ਹੈ ਚੱਲ ਰਿਹਾ

ਕਿ ਚੱਪਲਾਂ ਵੀ ਮਹਿਫੂਜ ਨਹੀਂ ਹਨ ਉਹਦੇ ਦਰ ਉੱਤੇ,
ਜੀਹਦੇ ਹੁਕਮ ਵਿੱਚ ਕਹਿੰਦੇ ਕੁੱਲ ਸੰਸਾਰ ਹੈ ਚੱਲ ਰਿਹਾ।

ਰੋਮੀ ਘੜਾਮੇਂ ਵਾਲ਼ਾ।
98552-81105

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਤੀ 5 ਦਸੰਬਰ 2022 ਨੂੰ ਭੂਮੀ ਸੰਭਾਲ ਦਿਵਸ (World Soil Day) ਮੌਕੇ ਵਾਤਾਵਰਣ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
Next articleਏਹੁ ਹਮਾਰਾ ਜੀਵਣਾ ਹੈ -146