(ਸਮਾਜ ਵੀਕਲੀ)
ਭਾਰਤੀ ਅਰਥਚਾਰੇ ਦੀ ਸਮਾਜਵਾਦੀ ਰੂਹ ਖਤਮ ਹੋਈ,
ਲੜਖੜਾ ਰਿਹਾ ਪੂੰਜੀਵਾਦੀਆਂ ਦੇ ਦਰ ਤੇ ਵਿਚਾਰਾ।
ਖੋਜਾਂ ਤੇ ਵਿਸ਼ਲੇਸ਼ਣ ਦਸਦੇ ਤਰੱਕੀ ਪੂੰਜੀਵਾਦੀਆਂ ਦੀ,
ਰਾਜਸੀ ਪਾਰਟੀਆਂ ਦੇ ਢਿੱਡ ਪਾਟਣ ਵੱਲ ਕਰਨ ਇਸ਼ਾਰਾ ।
ਵਿਰੋਧੀ ਪਾਰਟੀਆਂ ਇਕ ਦੂਸਰੀ ਤੇ ਦੂਸ਼ਣ ਲਾ ਕੇ,
ਗਾਲਾਂ ਕੱਢਦੀਆਂ ਸਿੱਧਮ-ਸਿੱਧੀਆਂ,ਮੋਨ ਧਾਰੇ ਸੁਨਣ ਵਾਲਾ।
ਸਿਉਂਕ ਵਾਂਗੂੰ ਫੰਡ ਖਾ ਖਾ, ਖਾਲੀ ਕਰਦੇ ਦੇਸ਼ ਦਾ ਖਜ਼ਾਨਾਂ ,
ਘਰ ਵਾਲੀਆਂ ਸੰਘ ਚ ਦੇਣ ਗੂਠਾ,ਕੀ ਕਰੇ ਘਰਵਾਲਾ
ਸੁੱਚਾ ਸਿੰਘ ਗਿੱਲ ਅਰਥਸ਼ਾਸਤਰੀ ਕਰੇ ਗੱਲ ਆਮ ਲੋਕਾਂ ਦੀ,
ਮੁਦਰਾ ਸਫੀਤੀ ਬਹਾਨੇ ਬਣਾ ਕੇ ਕੱਢਦੀ ਮਿਹਨਤਕਸ਼ਾਂ ਦਾ ਦਿਵਾਲਾ।
ਕੀਮਤਾਂ ਵਿਚ ਵਾਧਾ ਸਲਾਨਾ ਦਰ 7%, ਉਜਰਤਾਂ ਤਨਖਾਹ ਮਾਤਰ 5 ਪ੍ਰਤੀਸ਼ਤ,
ਵੱਡੀਆਂ ਭਾਰਤੀ ਕੰਪਨੀਆਂ ਕੋਲ ਦੇਸ਼ ਦੀ ਕੁੱਲ ਆਮਦਨ ਦਾ 40%ਘੁਟਾਲਾ।
ਵਸ਼ਿੰਗਟਨ ਵਾਲੀ ਈਪੀਆਈ ਦੀ ਖੋਜ ਦਸੇ,
ਕਾਰਪੋਰੇਟ ਕੰਪਨੀਆਂ 54% ਕੀਮਤਾਂ ਚ ਵਾਧਾ ਕਰਨ ਮੁਨਾਫੇ ਵਧਾਉਣ ਲਈ।
ਮਹਾਂਮਾਰੀਆਂ ਜਾਂ ਯੂਕਰੇਨ ਜੰਗ ਵਾਲੀਆਂ ਅਲਾਮਤਾਂ,
ਦੁੱਖਾਂ ਵਿੱਚ ਵਾਧਾ ਕਰਨ ਕਿਰਤੀਆਂ ਤੇ ਆਮ ਲੋਕਾਂ ਨੂੰ ਤੜਫਾਉਣ ਲਈ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly