ਚੀਨ ਦੇ ਉੱਤਰੀ ਹਿੱਸੇ ‘ਚ ਸਥਿਤ ਤਾਇਯੁਆਨ ਉਪਗ੍ਰਹਿ ਪ੍ਰੀਖਣ ਕੇਂਦਰ ਤੋਂ ਐਤਵਾਰ ਨੂੰ ਉੱਨਤ ਸ਼੍ਰੇਣੀ ਦਾ ਨਿਗਰਾਨੀ ਸੈਟੇਲਾਈਟ ਗਾਓਫੇਨ-7 ਲਾਂਚ ਕੀਤਾ ਗਿਆ। ਇਸ ਨੂੰ ਧਰਤੀ ਦੇ ਕਿਸੇ ਵੀ ਹਿੱਸੇ ਦੀ ਨਿਗਰਾਨੀ ਕਰਨ ਵਿਚ ਸਮਰੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਚਾਈਨਾ ਨੈਸ਼ਨਲ ਸਪੇਸ ਐਡਮਿਨੀਸਟ੍ਰੇਸ਼ਨ (ਸੀਐੱਨਐੱਸਏ) ਦਾ ਕਹਿਣਾ ਹੈ ਕਿ ਗਾਓਫੇਨ-7 ਦਾ ਇਸਤੇਮਾਲ ਗ਼ੈਰ ਫ਼ੌਜੀ ਖੇਤਰ ਵਿਚ ਵੱਡੇ ਪੈਮਾਨੇ ‘ਤੇ ਕੀਤਾ ਜਾਵੇਗਾ। ਇਹ ਧਰਤੀ ਦੇ ਸਰਵੇਖਣ ਅਤੇ ਮੈਪਿੰਗ ਅਤੇ ਅੰਕੜਾ ਜਾਂਚ ਵਰਗੇ ਕੰਮਾਂ ਵਿਚ ਅਹਿਮ ਭੂਮਿਕਾ ਨਿਭਾਏਗਾ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ, ਗਾਓਫੇਨ-7 ਨੂੰ ਆਪਣੀ ਸ਼੍ਰੇਣੀ ਵਿਚ ਸਭ ਤੋਂ ਉੱਨਤ ਕਿਸਮ ਦਾ ਸੈਟੇਲਾਈਟ ਮੰਨਿਆ ਜਾ ਰਿਹਾ ਹੈ। ਆਪਟੀਕਲ ਫਾਈਬਰ ਨਾਲ ਲੈਸ ਇਹ ਉਪਗ੍ਹਿ ਦੂਰ ਪੁਲਾੜ ਤੋਂ ਧਰਤੀ ‘ਤੇ ਮੌਜੂਦ ਚੀਜ਼ਾਂ ਦੀ ਸਟੀਕ ਤਸਵੀਰ ਲੈਣ ਵਿਚ ਸਮਰੱਥ ਹੈ। ਉਪਗ੍ਹਿ ਗਾਓਫੇਨ-7 ਦੇ ਨਾਲ ਤਿੰਨ ਹੋਰ ਸੈਟੇਲਾਈਟ ਵੀ ਪੁਲਾੜ ਵਿਚ ਭੇਜੇ ਗਏ। ਉਪਗ੍ਰਹਿ ਨੂੰ ਵੀ ਵਿਗਿਆਨਕ ਤਜਰਬੇ ਦੇ ਉਦੇਸ਼ ਨਾਲ ਭੇਜਿਆ ਗਿਆ ਹੈ।