ਭਾਰਤੀ ਸਰਹੱਦ ਦੀ ਰੇਕੀ ਕਰਨ ਲਈ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਪਿੱਛੇ ਜਿਹੇ ਹੀ 12 ਚਾਇਨੀਜ਼ ਡ੍ਰੋਨ ਖ਼ਰੀਦੇ ਹਨ। ਆਈਐੱਸਆਈ ਇਨ੍ਹਾਂ ਦੀ ਮਦਦ ਨਾਲ ਭਾਰਤ ‘ਚ ਹਥਿਆਰ ਤੇ ਨਸ਼ਾ ਸਪਲਾਈ ਕਰਨ ਦੀ ਫਿਰਾਕ ‘ਚ ਹੈ।
ਆਈਐੱਸਆਈ ਹੁਣ ਸਰਦ ਰਾਤਾਂ ‘ਚ ਧੁੰਦ ਪੈਣ ਦੀ ਇੰਤਜ਼ਾਰ ‘ਚ ਹੈ ਤਾਂ ਜੋ ਉਸ ਸਮੇਂ ਡ੍ਰੋਨ ਦੀ ਮਦਦ ਨਾਲ ਹਥਿਆਰਾਂ ਤੇ ਨਸ਼ੇ ਦੀ ਖੇਪ ਕੰਡਿਆਲੀ ਤਾਰ ਤੋਂ ਪਾਰ ਭਾਰਤ ‘ਚ ਸੁੱਟੀ ਜਾ ਸਕੇ। ਪਿਛਲੇ ਸੋਮਵਾਰ ਨੂੰ ਸਾਢੇ ਸੱਤ ਕਿਲੋ ਹੈਰੋਇਨ ਦੇ ਨਾਲ ਫੜੇ ਗਏ ਪਿੰਡ ਕੱਕੜ ਦੇ ਰਹਿਣ ਵਾਲੇ ਭਾਰਤੀ ਸਮੱਗਲਰਾਂ ਮੇਜਰ ਸਿੰਘ ਤੇ ਗੁਰਦੇਵ ਸਿੰਘ ਤੋਂ ਹੋਈ ਪੁੱਛਗਿੱਛ ‘ਚ ਇਹ ਗੱਲਾਂ ਸਾਹਮਣੇ ਆਈਆਂ।
ਪੁਲਿਸ ਸੂਤਰਾਂ ਮੁਤਾਬਕ ਖੋਦਰ ਨਾਂ ਦਾ ਪਾਕਿਸਤਾਨੀ ਸਮੱਗਲਰ ਇਨ੍ਹਾਂ ਦੇ ਸੰਪਰਕ ‘ਚ ਹੈ ਅਤੇ ਉਸੇ ਨੇ ਵ੍ਹਟਸਐਪ ‘ਤੇ ਇਹ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਖੋਦਰ ਪਾਕਿਸਤਾਨੀ ਰੇਂਜ਼ਰਸ ਨਾਲ ਵੀ ਨਜ਼ਦੀਕੀਆਂ ਰੱਖਦਾ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਨਸ਼ੇ ਦੀ ਖੇਪ ਪੰਜਾਬ ਦੇ ਸਮੱਗਲਰਾਂ ਨੂੰ ਭੇਜਦਾ ਸੀ।
ਪੁਲਿਸ ਨੇ ਇਨ੍ਹਾਂ ਜਾਣਕਾਰੀਆਂ ਤੋਂ ਭਾਰਤੀ ਸੁਰੱਖਿਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਿਸ ਤੋਂ ਬਾਅਦ ਪੰਜਾਬ ‘ਚ ਪੈਂਦੀ ਭਾਰਤ-ਪਾਕਿਸਤਾਨ ਦੀ 553 ਕਿਲੋਮੀਟਰ ਲੰਬੀ ਸਰਹੱਦ ‘ਤੇ ਸੂਖਮ ਨਿਗਰਾਨੀ ਲਈ ਸੁਰੱਖਿਆ ਏਜੰਸੀਆਂ ਹੋਰ ਚੌਕਸ ਹੋ ਗਈਆਂ। ਦਸੰਬਰ ਤੇ ਜਨਵਰੀ ਮਹੀਨੇ ਦੌਰਾਨ ਪੈਣ ਵਾਲੀ ਧੁੰਦ ‘ਚ ਆਈਐੱਸਆਈ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਲਈ ਖ਼ਾਸ ਯੋਜਨਾ ਤਿਆਰ ਕੀਤੀ ਜਾਵੇਗੀ।
World ਹਥਿਆਰਾਂ ਤੇ ਨਸ਼ੇ ਦੀ ਸਪਲਾਈ ਲਈ ਧੁੰਦ ਦੇ ਇੰਤਜ਼ਾਰ ‘ਚ ਨੇ ਪਾਕਿਸਤਾਨ...