(ਸਮਾਜ ਵੀਕਲੀ)
ਸਿਰੇ ਦੇ ਸੀਨੀਅਰ ਪੱਤਰਕਾਰ ਨੇ ਦਿੱਤਾ ਅਸਤੀਫਾ
ਜਦੋਂ ਪਤਾ ਲੱਗਿਆ ਟੀ ਵੀ ਚੈਨਲ ਤੇ ਕਬਜ਼ਾ ਹੋ ਗਿਆ ਅਡਾਨੀ ਦਾ।
ਸੁਣਨ ਵਿਚ ਆਇਆ ਫੋਨ ਤੇ ਧਮਕੀਆਂ ਵੀ ਮਿਲੀਆਂ
ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਇਸ ਦੁਨੀਆਂ ਫ਼ਾਨੀ ਦਾ।
ਰਾਧਿਕਾ ਰਾਏ ਤੇ ਪਰਾਨੋਏ ਰਾਏ ਦੀ ਪ੍ਰੋਮੋਟਰ ਕੰਪਨੀ,
ਐਨਡੀਟੀਵੀ ਦੀ ਮਾਲਕੀ ਸੀ ਬੰਗਾਲੀ ਜੋੜੇ ਦੀ।
ਪੂੰਜੀਵਾਦੀਆਂ ਕੰਪਨੀ ਦੇ ਸ਼ਤ ਪ੍ਰਤੀਸ਼ਤ ਸੇਅਰ ਕੀਤੇ ਖਰੀਦ,
ਕਬਜ਼ਾ ਕੀਤਾ ਮੀਡੀਆ ਫਰਮ ਦੇ 29 ਪ੍ਰਤੀਸ਼ਤ ਸ਼ੇਅਰਾਂ ਤੇ , ਮਾਰੀ ਹੋਈ ਤੋੜੇ ਦੀ।
ਸਾਫ ਜ਼ਾਹਰ ਹੈ ਜਿੱਥੇ ਬਿਨਾਂ ਪੱਖਪਾਤ ਦੇ ਪ੍ਰੋਗਰਾਮ ਸੀ ਚਲਦੇ,
ਸ਼ਰੀਫ ਵਿਦਵਾਨ ਦਾ ਰੁਜ਼ਗਾਰ ਦਾ ਧੰਦਾ ਰੋਲਤਾ ।
ਰਮਨ ਮੈਗਸੇਸੇ ਅਵਾਰਡ ਜੇਤੂ ਪੱਤਰਕਾਰ ਦੇ ਮਸ਼ਹੂਰ ਪ੍ਰੋਗਰਾਮ ਹਮਲੋਗ, ਦੇਸ਼ ਕੀ ਬਾਤ,
ਪ੍ਰਈਮ ਟਾਈਮ, ਰਵੀਸ਼ ਕੀ ਰਿਪੋਰਟ,ਸਰਕਾਰ ਦਾ ਚਿੱਠਾ ਸੀ ਫਰੋਲਦਾ ।
ਹੁਣ ਚੈਨਲ ਬੀਜੇਪੀ ਸਰਕਾਰ ਦਾ ਕਰੇਗਾ ਗੁਣਗਾਨ,
ਇਹ ਹੈ ਆਰਐਸਐਸ ਦਾ ਮੇਰਾ ਭਾਰਤ ਮਹਾਨ।
ਹੁਣ ਇਹ ਨਾ ਹਿੰਦੂ ਰਹੇਗਾ ਨਾ ਰਹੇਗਾ ਮੁਸਲਮਾਨ,
ਭਾਰਤੀ ਲੋਕਾਂ ਦੇ ਲੋਕਤੰਤਰ ਦੇ ਮੈਂ ਕੁਰਬਾਨ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 02-12-2022
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly