ਮੈਕਸੀਕੋ ਤੋਂ ਵਾਪਸ ਭੇਜੇ ਗਏ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਹਾਜ਼ ਸ਼ੁੱਕਰਵਾਰ ਨੂੰ ਦਿੱਲੀ ਏਅਰਪੋਰਟ ਪਹੁੰਚਿਆ। ਇਸ ਵਿਚ ਕੁੱਲ 325 ਭਾਰਤੀ ਹਨ। ਇਹ ਸਾਰੇ ਜਾਇਜ਼ ਤਰੀਕੇ ਨਾਲ ਮੈਕਸੀਕੋ ਪਹੁੰਚੇ ਸਨ। ਕੌਮਾਂਤਰੀ ਏਜੰਟ ਦੀ ਮਦਦ ਨਾਲ ਇਹ ਅਮਰੀਕਾ ‘ਚ ਪ੍ਰਵੇਸ਼ ਲਈ ਮੈਕਸੀਕੋ ਗਏ ਸਨ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤੀ ਕਾਰਨ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।
ਵਾਪਸ ਆਏ ਭਾਰਤੀ ਨਾਗਰਿਕਾਂ ‘ਚੋਂ ਗੌਰਵ ਕੁਮਾਰ ਨੇ ਕਿਹਾ, ‘ਸਾਡੇ ਏਜੰਟ ਨੇ ਸਾਨੂੰ ਜੰਗਲ ‘ਚ ਛੱਡ ਦਿੱਤਾ। ਜੰਗਲ ਵਿਚ ਅਸੀਂ ਦੋ ਹਫ਼ਤੇ ਤਕ ਚੱਲਦੇ ਰਹੇ, ਇਸ ਤੋਂ ਬਾਅਦ ਸਾਨੂੰ ਮੈਕਸੀਕੋ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ ਭਾਰਤੀ ਨਾਗਰਿਕਾਂ ਨੂੰ ਭੇਜਿਆ ਗਿਆ ਹੈ ਜਦਕਿ ਸ੍ਰੀਲੰਕਾ, ਨੇਪਾਲ ਤੇ ਕੈਮਰਨ ਦੇ ਲੋਕ ਹਾਲੇ ਵੀ ਉੱਥੇ ਹਨ। ਮੈਂ ਜਮ਼ੀਨ ਤੇ ਸੋਨੇ ਦੇ ਗਹਿਣੇ ਵੇਚ ਕੇ 18 ਲੱਖ ਰੁਪਏ ਦੀ ਮੋਟੀ ਰਕਮ ਜਮ੍ਹਾਂ ਕੀਤੀ ਤੇ ਏਜੰਡੇ ਨੂੰ ਦਿੱਤੀ।’
World ਮੈਕਸੀਕੋ ਤੋਂ ਪਰਤੇ 300 ਤੋਂ ਜ਼ਿਆਦਾ ਭਾਰਤੀ, ਦੱਸਿਆ- ਏਜੰਟ ਨੇ ਜੰਗਲ ‘ਚ...