ਰੁਦਰਪ੍ਰਯਾਗ : ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਵੱਲੋਂ ਕੇਦਾਰਨਾਥ ਮੰਦਰ ਦੇ ਮੁੱਖ ਵਿਹੜੇ ਵਿਚ ਦੋ ਵਾਟਰ ਪਿਊਰੀਫਾਇਰ ਏਟੀਐੱਮ ਲਗਾ ਦਿੱਤੇ ਗਏ ਹਨ। ਇਨ੍ਹਾਂ ਏਟੀਐੱਮ ਵਿਚ ਇਕ ਪਾਸੇ ਗਰਮ ਅਤੇ ਦੂਜੇ ਪਾਸੇ ਠੰਢਾ ਪਾਣੀ ਆਵੇਗਾ। ਇਕ ਏਟੀਐੱਮ ਦੀ ਲਾਗਤ ਲਗਪਗ ਪੰਜ ਲੱਖ ਰੁਪਏ ਹੈ।
ਐੱਲਆਈਸੀ ਦੇ ਸੀਨੀਅਰ ਮੰਡਲ ਪ੍ਰਬੰਧਕ ਪੰਕਜ ਸਕਸੈਨਾ ਨੇ ਐਤਵਾਰ ਨੂੰ ਧਾਮ ਵਿਚ ਵਾਟਰ ਪਿਊਰੀਫਾਇਰ ਏਟੀਐੱਮ ਦਾ ਸ਼ੁਭਆਰੰਭ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਜੋਸ਼ੀਮੱਠ ਅਤੇ ਬਦਰੀਨਾਥ ਧਾਮ ਵਿਚ ਵੀ ਇਕ-ਇਕ ਵਾਟਰ ਪਿਊਰੀਫਾਇਰ ਏਟੀਐੱਮ ਲਗਾਏ ਜਾਣਗੇ। ਇਸ ਦੌਰਾਨ ਕੇਦਾਰਨਾਥ ਦੇ ਮੁੱਕ ਪੁਜਾਰੀ ਕੇਦਾਰ ਲਿੰਗ, ਐੱਲਆਈਸੀ ਦੇ ਸ਼ਾਖਾ ਪ੍ਰਬੰਧਕ ਸਤੀਸ਼ ਸ਼ਰਮਾ, ਮਨੀਸ ਕੌਸ਼ਿਕ, ਅਰਜੁਨ ਸਿੰਘ ਚੌਹਾਨ, ਅਮਿਤ ਆਨੰਦ ਤੇ ਅਮਿਤ ਸਕਸੈਨਾ ਆਦਿ ਮੌਜੂਦ ਸਨ।