ਮਹਿਤਪੁਰ – (ਨੀਰਜ ਵਰਮਾ) ਮਹਿਤਪੁਰ ਦਾ ਇਤਿਹਾਸਕ ਦੁਸ਼ਹਿਰਾ 10 ਦਿਨ ਪੂਰੇ ਰਸਮੋ ਰਿਵਾਜ ਨਾਲ ਮਨਾਇਆ ਗਿਆ । ਜਿਸ ਚ ਰੋਜਾਨਾ ਰਾਮਾਇਣ ਦਾ ਦ੍ਰਿਸ਼ਾਂ ਨੂੰ ਦੁਹਰਾਇਆ ਗਿਆ। ਦੁਸ਼ਹਿਰੇ ਚ ਮੇਨ ਆਕਰਸ਼ਣ ਦਾ ਕੇਂਦਰ ਲਛਮਣ ਮੂਰਸ਼ਾ ਰਹੀ ਜਿਸ ਚ ਨੀਰਜ ਵਰਮਾ ਵੱਲੋਂ ਰਾਮ ਦਾ ਸਰੂਪ ਤੇ ਤਰੁਣ ਵਰਮਾ ਵੱਲੋਂ ਲਛਮਣ ਦਾ ਸਰੂਪ ਨਿਭਾਇਆ ਗਿਆ। ਮੂਰਛਾ ਦੇਖਣ ਵੱਖ ਵੱਖ ਪਿੰਡਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਲੋਕ ਪਹੁੰਚੇ ਤੇ ਬੇੜਾ ਤਾਰਨ ਮੌਕੇ ਤੇ ਰਾਮ ਵਿਵਾਹ ਮੌਕੇ ਵੀ ਹਜਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ।
ਦੁਸ਼ਿਹਰੇ ਮੌਕੇ ਵਿਸ਼ੇਸ਼ ਤੌਰ ਤੇ ਐਮ. ਐਲ ਏ. ਹਲਕਾ ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ, ਦੁਸ਼ਹਿਰਾ ਕਮੇਟੀ ਪ੍ਰਧਾਨ ਅਜੇ ਸੂਦ , ਨਗਰ ਪੰਚਾਇਤ ਪ੍ਰਧਾਨ ਰਾਜ ਕੁਮਾਰ ਜੱਗਾ, ਰਮੇਸ਼ ਮਹੇ ਕੌਂਸਲਰ, ਜਗਦੀਸ਼ ਮਿਗਲਾਣੀ , ਡਾ. ਅਮਰਜੀਤ ਸਿੰਘ ਥਿੰਦ ਅਕਾਲੀ ਆਗੂ, ਬਲਜਿੰਦਰ ਸਿੰਘ ਕੰਗ , ਚੇਅਰਮੈਨ ਰਮੇਸ਼ ਵਰਮਾ ਆਦਿ ਪਹੁੰਚੇ ।