ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਹੋਈ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਦਿਹਾਤੀ ਮਜ਼ਦੂਰ ਸਭਾ ਦੀ ਇਕ ਅਹਿਮ ਮੀਟਿੰਗ ਪਿੰਡ ਰਾਮਪੁਰ ਜਾਗੀਰ ਵਿਖੇ ਜ਼ਿਲ੍ਹਾ ਆਗੂ ਸੰਗਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਹੋਰ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੰਗਤ ਸਿੰਘ ਨੇ ਇਸ ਦੌਰਾਨ ਕਿਹਾ ਕਿ ਦਿਹਾਤੀ ਮਜਦੂਰ ਸਾਰੇ ਪੰਜਾਬ ਅੰਦਰ ਮਜ਼ਦੂਰਾਂ ਨੇ ਮੰਗਾਂ ਲਾਗੂ ਕਰਵਾਉਣ ਵਾਸਤੇ ਪਿੰਡਾਂ ਤੇ ਸ਼ਹਿਰਾਂ ਕਸਬਿਆਂ ਵਿਚ ਆ ਰਹੇ ਹਨ। ਜਿਸ ਵਿੱਚ ਮੰਗ ਕੀਤੀ ਜਾ ਰਹੀ ਨਰੇਗਾ ਵਿੱਚ ਕੰਮ ਕਰਦੇ ਲੋਕਾਂ ਦੀ 700ਰੁਪਏ ਦਿਹਾੜੀ, ਬਜ਼ੁਰਗਾਂ ਦੀ ਪੈਨਸ਼ਨ ਤੇ ਸ਼ਗਨ ਸਕੀਮ 51ਹਜਾਰ ਕੀਤੀ ਜਾਵੇ।

ਇਸ ਦੇ ਨਾਲ ਹੀ ਗਰੀਬਾਂ ਦਾ ਦਸ ਮਰਲੇ ਪਲਾਟ ਦਿੱਤੇ ਜਾਣ ਬਿਜਲੀ ਦੇ ਬਿਲ ਸਾਰੇ ਗਰੀਬਾਂ ਸਿਰ ਚੜਿਆ ਕਰਜਾ ਮਾਫ ਕੀਤਾ ਜਾਵੇ। ਇਸ ਦੇ ਨਾਲ ਇਕ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਰਣਜੀਤ ਸਿੰਘ ਰਾਣਾ, ਸੁਰਜੀਤ ਸਿੰਘ ਡੱਲਾ, ਸੋਮਨਾਥ ਡੱਲਾ,ਡਾ ਮਦਨ ਲਾਲ ਪੰਨਾ,ਮਹਿੰਦਰ ਸਿੰਘ, ਨਰਿੰਦਰ ਸਿੰਘ, ਓਮ ਪ੍ਰਕਾਸ਼ ,ਸਿ਼ਗਾਰਾ ਸਿੰਘ,ਸਰਬਣ ਸਿੰਘ,ਰਾਜਾ ਮਹਿਜੀਦਪੁਰ , ਅਮਰਜੀਤ ਖਜ਼ਾਨਚੀ, ਪਵਨ ਬਾਦਸ਼ਾਹ, ਸੁੱਖਾ ਬਾਦਸ਼ਾਹਪੁਰ,ਤਾਰਾ, ਬਾਬੂ ਰਾਮ,ਗੁਰਦੇਵ ਲਾਲ ,ਹਰਮੇਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਰਡ ਕ੍ਰਿਸ਼ਨਾ ਕਾਲਜ ‘ਚ ਏਡਸ ਤੋਂ ਬਚਾਅ ਸਬੰਧੀ ਸੈਮੀਨਾਰ
Next articleਜੰਗਲਾਤ ਖੇਤਰ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ‘ਚ ਮਾਮਲਾ ਦਰਜ