ਕਸ਼ਮੀਰ ‘ਚ ਸਾਥੀ ਸਮੇਤ ਮਾਰਿਆ ਗਿਆ ਲਸ਼ਕਰ ਦਾ ਏਰੀਆ ਕਮਾਂਡਰ

ਸ੍ਰੀਨਗਰ : ਸੁਰੱਖਿਆ ਬਲਾਂ ਨੇ ਕਸ਼ਮੀਰ ‘ਚ ਆਪਣੀ ਅੱਤਵਾਦ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਦਿਆਂ ਮੰਗਲਵਾਰ ਨੂੰ ਦੱਖਣੀ ਕਸਮੀਰ ਦੇ ਅਵੰਤੀਪੋਰਾ ‘ਚ ਲਸ਼ਕਰ-ਏ-ਤਇਬਾ ਦੇ ਬਦਨਾਮ ਏਰੀਆ ਕਮਾਂਡਰ ਉਫੈਦ ਫਾਰੂਕ ਉਰਫ਼ ਅਬੁ ਮੁਸਲਿਮ ਸਮੇਤ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ। ਫਿਲਹਾਲ ਉਸ ਦੇ ਹੋਰ ਦੀ ਫੜੋ ਫੜੀ ਲਈ ਸੁਰੱਖਿਆ ਬਲਾਂ ਨੇ ਆਪਣੀ ਮੁਹਿੰਮ ਜਾਰੀ ਰੱਖਿਆ ਹੋਇਆ ਹੈ। ਮਾਰਿਆ ਗਿਆ ਉਫੈਦ ਕਈ ਅੱਤਵਾਦੀ ਵਾਰਦਾਤਾਂ ‘ਚ ਸ਼ਾਮਿਲ ਸੀ। ਉਹ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਵੀ ਦੁਕਾਨਾਂ ਬੰਦ ਰੱਖਣ ਤੇ ਮਾਲ ਮੰਡੀਆਂ ‘ਚ ਨਾ ਭੇਜਣ ਲਈ ਧਮਕਾਉਂਦਾ ਸੀ। ਪੰਜ ਅਗਸਤ ਤੋਂ ਬਾਅਦ ਦੱਖਣੀ ਕਸ਼ਮੀਰ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਇਹ ਪਹਿਲਾ ਮੁਕਾਬਲਾ ਹੈ। ਬੀਤੇ ਦੋ ਮਹੀਨਿਆਂ ਦੌਰਾਨ ਕਸ਼ਮੀਰ ਹੁਣ ਤਕ ਸਿਰਫ਼ ਚਾਰ ਮੁਕਾਬਲੇ ਹੋਏ ਹਨ, ਜਿਨ੍ਹਾਂ ‘ਚ ਛੇ ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ‘ਚ ਦੋ ਮੁਕਾਬਲੇ ਉੱਤਰੀ ਕਸ਼ਮੀਰ ਦੇ ਬਾਰਾਮੁਲਾ ਤੇ ਸੋਪੋਰ, ਇਕ ਜ਼ਿਲ੍ਹਾ ਗਾਂਦਰਬਲ ਤੇ ਇਕ ਅੱਜ ਸਵੇਰੇ ਅਵੰਤੀਪੋਰਾ ‘ਚ ਹੋਇਆ।

ਜਾਣਕਾਰੀ ਮੁਤਾਬਕ ਤੜਕੇ, ਫ਼ੌਜ ਪੁਲਿਸ ਤੇ ਸੀਆਰਪੀਐੱਫ ਦੀ ਇਕ ਸਾਂਝੀ ਟੀਮ ਨੇ ਜੰਮੂ-ਸ੍ਰੀਨਗਰ ਹਾਈਵੇ ‘ਤੇ ਕੈਵਾਨ ਪਿੰਡ ਨੇੜੇ ਅੱਤਵਾਦੀਆਂ ਦੇ ਇਕ ਧੜੇ ਨੂੰ ਦੇਕੇ ਜਾਣ ਦੀ ਸੂਚਨਾ ‘ਤੇ ਤਲਾਸ਼ੀ ਮੁਹਿੰਮ ਚਲਾਈ। ਜਵਾਨਾਂ ਨੂੰ ਆਪਣੇ ਟਿਕਾਣੇ ਵੱਲ ਆਉਂਦੇ ਦੇਖ ਅੱਤਵਾਦੀਆਂ ਨੇ ਫਾਇਰਿੰਗ ਕੇ ਭੱਜਣ ਦਾ ਯਤਨ ਕੀਤਾ। ਇਸ ਤੋਂ ਬਾਅਦ ਸ਼ੁਰੂ ਹੋਏ ਮੁਕਾਬਲੇ ‘ਚ ਕੁਝ ਦੇਰ ਬਾਅਦ ਇਕ ਅੱਤਵਾਦੀ ਮਾਰਿਆ ਗਿਆ। ਜਦਕਿ ਦੂਜਾ ਅੱਤਵਾਦੀ ਸ਼ਾਮ ਨੂੰ ਮਾਰਿਆ ਗਿਆ। ਫਿਲਹਾਲ ਸੁਰੱਖਿਆ ਬਲਾਂ ਨੇ ਇਹਤਿਆਤਨ ਮੁਹਿੰਮ ਜਾਰੀ ਰੱਖੀ ਹੋਈ ਹੈ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਉਫੈਦ ਫਾਰੂਕ ਲੋਨ ਤੇ ਅੱਬਾਸ ਦੇ ਰੂਪ ‘ਚ ਹੋਈ ਹੈ। ਦੋਵੇਂ ਅਵੰਤੀਪੋਰ ਦੇ ਰਹਿਣ ਵਾਲੇ ਹਨ।

ਸਬੰਧਤ ਅਧਕਾਰੀਆਂ ਨੇ ਦੱਸਿਆ ਕਿ ਪੰਜ ਅਗਸਤ ਤੋਂ ਬਾਅਦ ਉਫੈਦ ਅਕਸਰ ਅਵੰਤੀਪੋਰਾ, ਪੜਗਾਮਪੋਰਾ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ‘ਚ ਲੋਕਾਂ ਨੂੰ ਜ਼ਬਰੀ ਬੰਦ ਕਰ ਕੇ ਧਮਕਾਉਂਦਾ ਸੀ। ਇਸ ਤੋਂ ਇਲਾਵਾ ਉਸ ਨੇਕ ਈ ਪੰਚਾਂ-ਸਰਪੰਚਾਂ ਦੇ ਘਰਾਂ ‘ਚ ਜਾ ਕੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਮਾਰਕੁੱਟ ਵੀ ਕੀਤੀ। ਉਹ ਸਥਾਨਕ ਕਾਰੋਬਾਰੀਆਂ ਤੇ ਸੇਬ ਉਤਪਾਦਾਂ ਨੂੰ ਵੀ ਆਪਣਾ ਮਾਲ ਮੰਡੀਆਂ ‘ਚ ਭੇਜਣ ਤੋਂ ਜ਼ਬਰੀ ਰੋਕ ਰਿਹਾ ਸੀ ਤੇ ਫਰਮਾਨ ਨਾ ਮੰਨਣ ਵਾਲੇ ਕਈ ਕਾਰੋਬਾਰੀਆਂ ਦਾ ਸਾਮਾਨ ਵੀ ਉਸ ਨੇ ਸਾੜ ਦਿੱਤਾ ਸੀ।

Previous articleਰਾਫੇਲ ਨਾਲ ਲੈਸ ਹੋਇਆ ਭਾਰਤ, ਫਰਾਂਸ ਤੋਂ ਮਿਲਿਆ ਪਹਿਲਾ ਜਹਾਜ਼
Next articleਪਹਿਲਾਂ ਦੀਆਂ ਸਰਕਾਰਾਂ ਨਹੀਂ ਬਣਾ ਸਕੀਆਂ ਪਰ ਮੋਦੀ ਨੇ ਬਣਾਇਆ ਓਬੀਸੀ ਕਮਿਸ਼ਨ : ਅਮਿਤ ਸ਼ਾਹ