ਅਹਿਮਦਾਬਾਦ : ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਖੁੱਲ੍ਹੇ ‘ਚ ਸ਼ੌਚ ਤੋਂ ਮੁਕਤ ਐਲਾਨ ਕਰਨਗੇ। ਉੱਥੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ 158 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਸ਼ਾਮ ਨੂੰ ਗੁਜਰਾਤ ਦੌਰੇ ‘ਤੇ ਰਹਿਣਗੇ। ਸ਼ਾਮ ਨੂੰ ਕਰੀਬ ਸੱਤ ਵਜੇ ਉਹ ਗਾਂਧੀ ਆਸ਼ਰਮ ਪਹੁੰਚ ਕੇ ਬਾਪੂ ਨੂੰ ਸ਼ਰਧਾਂਜਲੀ ਦੇਣਗੇ। ਇਸ ਤੋਂ ਬਾਅਦ ਉਹ ਰਿਵਰ ਫਰੰਟ ‘ਤੇ ਦੇਸ਼ ਭਰ ਤੋਂ ਆਏ 20 ਹਜ਼ਾਰ ਸਰਪੰਚਾਂ ਨੂੰ ਸੰਬੋਧਨ ਕਰਨਗੇ। ਇਸ ਸਮਾਰੋਹ ‘ਚ ਮੋਦੀ ਭਾਰਤ ਨੂੰ ਖੁੱਲ੍ਹੇ ‘ਚ ਸ਼ੌਚ ਤੋਂ ਮੁਕਤ ਐਲਾਨ ਕਰਨਗੇ। ਸ਼ਾਮ ਨੂੰ ਮੋਦੀ ਰਾਜ ਸਰਕਾਰ ਵੱਲੋਂ ਕਰਵਾਏ ਜਾ ਰਹੇ ਗਰਬਾ ਮਹਾਉਤਸਵ ‘ਚ ਜਾਣਗੇ ਜਿੱਥੇ ਮਾਂ ਦੁਰਗਾ ਜੀ ਦੀ ਪੂਜਾ ਕਰਨਗੇ।
HOME ਪੀਐੱਮ ਮੋਦੀ ਅੱਜ ਗੁਜਰਾਤ ਤੋਂ ਕਰਨਗੇ ਦੇਸ਼ ਨੂੰ ਖੁੱਲ੍ਹੇ ‘ਚ ਸ਼ੌਚ ਮੁਕਤ...