ਵੱਧ ਤੋਂ ਵੱਧ 3,500 ਸਾਲ ਪਹਿਲਾਂ ਰੂਸ ਅਤੇ ਕਾਲੇ ਸਮੁੰਦਰ ਵਿਚਕਾਰ ਯੂਰੇਸ਼ੀਆ ਤੋਂ ਬ੍ਰਾਮਣ ਸਾਡੇ ਦੇਸ਼ ਜੰਬੂਦੀਪ ਵਿੱਚ ਆਏ, ਇਹ ਤਾਂ ਵਾਮ-ਮਾਰਗੀਏ ਲੋਕ ਸਨ ਜਿਨ੍ਹਾਂ ਦਾ ਕੰਮ ਸੀ ਹਰ ਤਰਾਂ ਦੇ ਨਸ਼ੇ ਕਰਨੇ ਅਤੇ ਅੋਰਤਾਂ ਨਾਲ ਰੰਗ-ਰਲੀਆਂ ਹੀ ਮਨਾਉਣੀਆਂ।ਸਭ ਤੋਂ ਪਹਿਲਾਂ ਇਨ੍ਹਾਂ ਨੇ ਸਾਡੀ ਸੱਭਿਆਚਾਰ ਦੇ ਕੇਂਦਰ ਮਹੰਜਦੜੋ, ਹੜੱਪਾ, ਸਿੰਧੂਘਾਟੀ ਆਦਿ ਸ਼ਹਿਰਾਂ ਨੂੰ ਨਸ਼ਟ ਕਰਕੇ ਮਿੱਟੀ ਵਿੱਚ ਮਿਲਾ ਦਿੱਤਾ। ਜੰਬੂਦੀਪ ਵਿੱਚ ਇਹ ਵਿਦੇਸ਼ੀ ਹਨ, ਇਸਨੂੰ ਇਨ੍ਹਾਂ ਦੇ ਹੀ ਵਿਦਵਾਨ ਬਜ਼ੁਰਗ ਜਵਾਹਰ ਲਾਲ ਨਹਿਰੂ, ਬਾਲ ਗੰਗਾਧਰ ਤਿਲਕ, ਵੀਰ ਸਾਵਰਕਰ, ਪੰਡਤ ਰਾਹੁਲ ਸੰਕਰਤਾਇਨ ਆਦਿ ਵੀ ਕਹਿ ਰਹੇ ਹਨ।
ਅੱਜ ਜਿਸਨੂੰ ਯੁਨਾਇਟਡ ਕਿੰਗਡਮ ਕਹਿੰਦੇ ਹਾਂ, ਇੱਥੇ ਈਸਾਈ ਧਰਮ ਆਉਣ ਤੋਂ ਪਹਿਲਾਂ 25 ਦਸੰਬਰ ਨੂੰ ਫੇਗਨ ਦਿਵਸ ਮਨਾਇਆ ਜਾਂਦਾ ਸੀ, ਜੋ ਕਿ ਅਨਾਜ ਘਰ ਵਿੱਚ ਆਉਣ ਦੀ ਖੁਸ਼ੀ ਵਿੱਚ ਮਨਾਉਂਦੇ ਸਨ। ਈਸਾਈ ਧਰਮ ਦੇ ਪ੍ਰਚਾਰਕਾਂ ਲਈ ਉਸਨੂੰ ਬੰਦ ਕਰਾਕੇ ਇਹ ਕਹਿਣਾ ਕਿ ਇਸ ਦਿਨ ਨੂੰ ਈਸਾ ਮਸੀਹ ਦਾ ਜਨਮ ਦਿਨ ਮਨਾਓ, ਨਾ ਮੁਮਕਿਨ ਸੀ। ਇਸ ਲਈ ਪ੍ਰਚਾਰਕਾਂ ਨੇ ਕਿਹਾ ਕਿ ਇਸ ਹੀ ਦਿਨ ਈਸਾ ਮਸੀਹ ਵੀ ਪੈਦਾ ਹੋਇਆ ਸੀ। ਹੌਲੀ ਹੌਲੀ ਈਸਾ ਮਸੀਹ ਦੇ ਜਨਮ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਕੀਤਾ ਫਿਰ ਕੀ ਹੌਲੀ ਹੌਲੀ ਲੋਕ ਭੁੱਲ ਹੀ ਗਏ ਕਿ ਫੇਗਨ ਦਿਵਸ ਵੀ ਹੁੰਦਾ ਸੀ।
ਜੰਬੂਦੀਪ ਵਿੱਚ ਵੀ ਇਹੋ ਜਿਹੀਆਂ ਬਹੁਤ ਹੀ ਕਹਾਣੀਆਂ ਹਨ। ਮੂਲਨਿਵਾਸੀਆਂ ਦੇ ਜਿੰਨੇ ਵੀ ਤਿਉਹਾਰ ਸਨ, ਯੂਰੇਸ਼ੀਅਨ ਬ੍ਰਾਮਣਾਂ ਨੇ ਝੂਠੀਆਂ ਕਹਾਣੀਆਂ ਬਣਾਕੇ ਉਨ੍ਹਾਂ ਨੂੰ ਆਪਣੇ ਤਿਉਹਾਰ ਬਣਾ ਲਿਆ।ਇੱਥੇ ਮੈਂ ਕੇਵਲ ਦੁਸਹਿਰੇ ਦੀ ਹੀ ਗੱਲ ਕਰਾਂਗਾ। ਸਮਰਾਟ ਅਸ਼ੌਕ ਬਹੁਤ ਹੀ ਤਾਕਤਵਰ ਸਮਰਾਟ ਸੀ, ਬਹੁਤ ਸਮੇਂ ਤੋਂ ਅਸ਼ੋਕ ਕਲਿੰਗਾ (ਅੱਜ ਦੀ ਉੜੀਸਾ) ਉਤੇ ਜਿੱਤ ਪਾਉਣ ਲਈ ਬਹੁਤ ਉਤਾਵਲਾ ਸੀ। ਕਲਿੰਗਾ ਦੇ ਲੋਕ ਬਹੁਤ ਬਹਾਦਰ ਅਤੇ ਇੱਕਜੁਟ ਸਨ, ਉਨ੍ਹਾਂ ਨੂੰ ਹਰਾਉਣਾ ਆਸਾਨ ਨਹੀਂ ਸੀ। ਆਖਿਰ ਅਸ਼ੋਕ ਨੇ ਕਾਫੀ ਮੇਹਨਤ ਅਤੇ ਸੋਚ ਸਮਝ ਤੋਂ ਬਾਦ ਕਲਿੰਗਾ ਤੇ ਚੜਾਈ ਕਰ ਦਿੱਤੀ, ਬਹੁਤ ਘੋਰ ਯੁੱਧ ਹੋਇਆ ਜਿਸ ਵਿੱਚ ਲੱਖਾਂ ਹਜ਼ਾਰਾਂ ਲੋਕ ਮਾਰੇ ਗਏ, ਅੰਗਹੀਣ ਹੋ ਗਏ ਜ਼ਿਆਦਾ ਗਿਣਤੀ ਕਲਿੰਗਾ ਦੇ ਸੈਨਿਕ ਅਤੇ ਵਸਨੀਕਾਂ ਦੀ ਸੀ। ਯੁੱਧ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਾਦ ਅਸ਼ੋਕ ਜੰਗ ਦੇ ਮੈਦਾਨ ਦਾ ਦੌਰਾ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਇੱਕ ਸਾਮਨੇਰ (ਬੁੱਧ ਧੰਮ ਦਾ ਵਿਦਆਰਥੀ ਭਿੱਖੂ) ਜ਼ਖਮੀਆਂ ਦੇ ਮਰਹਮ ਪੱਟੀ ਕਰ ਰਿਹਾ ਸੀ।ਅਸ਼ੋਕ ਨੇ ਬੜੇ ਮਾਣ ਅਤੇ ਛਾਤੀ ਚੌੜੀ ਕਰਕੇ ਕਿਹਾ ਕਿ “ਮੈਂ ਹੋਰ ਵੀ ਵਿਸ਼ਾਲ ਰਾਜਾ ਬਣ ਗਿਆ ਹਾਂ, ਹੁਣ ਮੈਂ ਕਲਿੰਗਾ ਉੱਤੇ ਵੀ ਰਾਜ ਕਰਾਂਗਾ” ਅਸ਼ੌਕ ਨੇ ਰਾਜ ਸੱਤਾ ਹਾਸਲ ਕਰਨ ਲਈ ਆਪਣੇ ਭਰਾਵਾਂ ਦਾ ਕਤਲ ਕੀਤਾ ਸੀ, ਉਹ ਸਾਮਨੇਰ ਅਸ਼ੋਕ ਦੇ ਭਰਾ ਦਾ ਪੁੱਤਰ ਸੀ, ਜਿਸ ਵਾਰੇ ਅਸ਼ੋਕ ਨੂੰ ਪਤਾ ਨਹੀਂ ਸੀ ਪਰ ਉਹ ਸਾਮਨੇਰ ਜਾਣਦਾ ਸੀ ਕਿ ਇਹ ਮੇਰਾ ਤਾਇਆ/ਚਾਚਾ ਹੈ। ਸਾਮਨੇਰ ਨੇ ਅਸ਼ੌਕ ਨੂੰ ਬਹੁਤ ਦਰਦ ਭਰੀ ਆਵਾਜ਼ ਵਿੱਚ ਕਿਹਾ ਕਿ ਉਹ ਆਦਮੀ ਜੋ ਮਰਿਆ ਪਿਆ ਹੈ, ਉਸਦੀ ਵਿਧਵਾ ਔਰਤ ਦੇ ਦਿਲ ਵਿੱਚ ਤਾਂ ਤੇਰੇ ਪ੍ਰਤੀ ਨਫਰਤ ਹੀ ਨਫਰਤ ਹੈ।ਔਹ ਦੇਖ ਜੋ ਬੁੜੀ ਔਰਤ ਆਪਣੇ ਬੇਟੇ ਦੀ ਲਾਸ਼ ਤੇ ਆਂਸੂ ਬਹਾ ਰਹੀ ਹੈ, ਉਸਦੇ ਦਿਲ ਤੇ ਕੀ ਬੀਤ ਰਹੀ ਹੈ ? ਔਹ ਜੋ ਦੋ ਬੱਚੇ ਆਪਣੀ ਬਾਪ ਦੀ ਲਾਸ਼ ਨਾਲ ਚਿਪਕ ਕੇ ਰੋ ਰਹੇ ਹਨ, ਅਨਾਥ ਹੋ ਗਏ ਹਨ, ਉਹ ਬਾਕੀ ਸਾਰੀ ਉਮਰ ਤੇਰੇ ਲਈ ਦਿਲ ਵਿੱਚ ਜ਼ਹਿਰ ਤੋਂ ਸਿਵਾ ਕੁਝ ਨਹੀ ਰੱਖਣਗੇ।ਕੀ ਇਨ੍ਹਾਂ ਦੇ ਦਿਲਾਂ ਉੱਤੇ ਤੂੰ ਰਾਜ ਕਰੇਂਗਾ ? ਹੇ ਰਾਜਨ ਤੁਸੀਂ ਇਸ ਕਲਿੰਗਾ ਦੀ ਧਰਤੀ ਤੇ ਤਾਂ ਰਾਜ ਕਰੋਗੇ ਪਰ ਲੋਕਾਂ ਦੇ ਦਿਲਾਂ ਤੇ ਨਹੀਂ ! ਇਹ ਜੋ ਹਰ ਪਾਸੇ ਇਨਸਾਨਾਂ ਦਾ ਖ਼ੂਨ ਡੁੱਲਿਆ ਹੋਇਆ ਹੈ ਕੀ ਲੋਕ ਇਸ ਖ਼ੂਨ ਨਾਲ ਰੰਗੀ ਧਰਤੀ ਦਾ ਦ੍ਰਿਸ਼ ਭੁੱਲ ਜਾਣਗੇ ? ਅਸ਼ੌਕ ਦੇ ਦਿਲ ਵਿੱਚ ਇਹ ਗੱਲਾਂ ਤੀਰਾਂ ਦੀ ਤਰ੍ਹਾਂ ਚੁੱਭੀਆਂ। ਫੋਰਨ ਹੀ ਅਸ਼ੋਕ ਨੇ ਆਪਣੇ ਸਭ ਤੋਂ ਜ਼ਿਆਦਾ ਵਿਦਵਾਨਾਂ, ਸਲਾਹਕਾਰਾਂ ਅਤੇ ਮੰਤਰੀਆਂ ਨੂੰ ਕਿਹਾ ਕਿ ਆਪ ਨੇ ਬਹੁਤ ਹੀ ਗੰਭੀਰਤਾ ਨਾਲ ਵਿਚਾਰ ਕਰਨਾ ਹੈ ਕਿ “ਕਲਿੰਗਾ ਦਾ ਯੁੱਧ ਮੈਂ ਸਹੀ ਕੀਤਾ ਜਾਂ ਗਲਤ” ਸਾਰੇ ਵਿਦਵਾਨ ਇਸ ਵਿਸ਼ੇ ਤੇ ਚਰਚਾ ਕਰਨ ਲਈ ਬੈਠ ਗਏ, ਨੌ ਦਿਨ ਬਾਦ ਉਨ੍ਹਾਂ ਵਿਦਵਾਨਾਂ ਨੇ ਦਸਵੇਂ ਦਿਨ ਆਪਣਾ ਫੈਸਲਾ ਸਮਰਾਟ ਅਸ਼ੋਕ ਨੂੰ ਸੁਣਾਇਆ ਕਿ “ਸਮਰਾਟ ਅਸ਼ੋਕ, ਕਲਿੰਗਾ ਦਾ ਯੁੱਧ ਕੋਈ ਸਹੀ ਨਹੀ, ਗਲਤ ਸੀ, ਹਜ਼ਾਰਾਂ ਬੇਗੁਨਾਹ ਲੋਕਾਂ ਦੇ ਖ਼ੂਨ ਦੀਆਂ ਨਦੀਆਂ ਬਹਾਉਣਾ, ਹਜ਼ਾਰਾਂ ਲੋਕਾਂ ਨੂੰ ਅੰਗਹੀਣ ਬਣਾ ਦੇਣਾ ਗਲਤ ਸੀ” ! ਚਰਚਾ ਦੇ ਦਸਵੇਂ ਦਿਨ ਸਮਰਾਟ ਅਸ਼ੋਕ ਨੇ ਸ਼ਾਸਤਰ ਤਿਆਗ ਕੇ ਸਾਕੀਆ ਮੁਨੀ ਗੌਤਮ ਬੁੱਧ ਦੇ ਸ਼ਾਤਮਈ ਮਾਰਗ ਤੇ ਚੱਲਣ ਦਾ ਫੈਸਲਾ ਆਪਣੇ ਸਾਰੇ ਰਾਜ ਵਿੱਚ ਪਹੁੰਚਾ ਦਿੱਤਾ। ਅਸ਼ੋਕ ਦੀ ਭਾਰੀਆ (ਭਾਰੀਆ ਪਾਲੀ ਦਾ ਲਫ਼ਜ਼ ਵਾਈਫ ਲਈ ਹੈ, ਅਸੀਂ ਬ੍ਰਾਮਣਾਂ ਦੀ ਭਾਸ਼ਾ ਦੇ ਲਫ਼ਜਾਂ ਦੀ ਵਰਤੋਂ ਨਹੀ ਕਰਨਾ ਕਿਉਂਕਿ ਬ੍ਰਾਮਣਾਂ ਦੀ ਭਾਸ਼ਾ ਵਿੱਚ ਪਤਨੀ ਕਹਿੰਦੇ, ਪਤਨ ਕਰਨ ਵਾਲੀ) ਤਾਂ ਪਹਿਲਾਂ ਹੀ ਬੋਧੀ ਸੀ। ਕਲਿੰਗਾ ਦੇ ਵਸਨੀਕ ਅਤੇ ਜੋ ਸੈਨਿਕ ਸਮਰਾਟ ਨਾਲ ਆਏ ਸਨ, ਸਭ ਨੇ ਮਿਲਕੇ ਇਸਨੂੰ ਅਸ਼ੋਕ ਵਿਜੇ ਦਸ਼ਮੀ ਦੇ ਨਾਂਅ ਨਾਲ ਮਨਾਇਆ। ਜੋ ਹਰ ਸਾਲ ਸਾਰੇ ਜੰਬੂਦੀਪ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਇਸ ਤੋਂ ਜਲਦੀ ਹੀ ਬਾਦ ਵਿੱਚ ਸਮਰਾਟ ਅਸ਼ੋਕ ਨੇ ਸਾਰੇ ਬੋਧੀ ਧੰਮ ਅਸਥਾਨਾਂ ਦੀ ਯਾਤਰਾ ਕੀਤੀ ਅਤੇ ਹਰ ਜਗ੍ਹਾ ਤੇ ਸਤੂਪ, ਵਿਹਾਰ, ਸਰਾਵਾਂ ਬਣਾਉਣ ਦੇ ਆਦੇਸ਼ ਦਿੱਤੇ।ਵਿਸ਼ਵ ਰਤਨ ਬਾਬਾ ਸਾਹਿਬ ਡਾ: ਅੰਬੇਡਕਰ ਨੇ ਵੀ 14 ਅਕਤੂਬਰ 1956 ਨੂੰ ਅਸ਼ੋਕ ਵਿਜੇ ਦਸ਼ਮੀ ਵਾਲੇ ਦਿਨ ਹੀ ਆਪਣੇ ਬਜ਼ੁਰਗਾਂ ਦੇ ਪੁਰਾਣੇ ਬੁੱਧ ਧੰਮ ਵਿੱਚ ਦੀਕਸ਼ਾ ਲਈ (ਧਰਮ ਬਦਲੀ ਨਹੀਂ ਘਰ ਵਾਪਸੀ ਕੀਤੀ)
ਬੁੱਧ ਧੰਮ ਨੂੰ ਜੰਬੂਦੀਪ ਵਿੱਚੋਂ ਅਲੋਪ ਕਰਨ ਤੋਂ ਬਾਦ ਇਸ ਤਿਉਹਾਰ ਨੂੰ ਬ੍ਰਾਮਣ, ਲੋਕਾਂ ਦੇ ਦਿਲਾਂ ਵਿੱਚੋਂ ਖ਼ਤਮ ਨਹੀਂ ਕਰ ਸਕਦੇ ਸਨ, ਇਸ ਲਈ ਉਨ੍ਹਾਂ ਨੇ ਦੁਸਿਹਰੇ ਦੀ ਇੱਕ ਝੂਠੀ ਕਹਾਣੀ ਘੜ੍ਹਕੇ ਲੋਕਾਂ ਨੂੰ ਗੁਮਰਾਹ ਕੀਤਾ ਕਿ ਇਸ ਦਿਨ ਇਨ੍ਹਾਂ ਦੇ ਰਾਜਾ ਰਾਮ ਨੇ ਰਾਵਣ ਨੂੰ ਖ਼ਤਮ ਕੀਤਾ ਸੀ। ਹਾਲਾਂਕਿ ਵਾਲਮੀਕਿ ਰਮਾਇਣ ਅਨੁਸਾਰ ਇਨ੍ਹਾਂ ਦਾ ਰਾਮ ਚੰਦਰ ਤਾਂ ਫਰਵਰੀ ਦੇ ਮਹੀਨੇ ਅਯੁੱਧਿਆ ਵਾਪਸ ਆਇਆ ਸੀ, ਦੁਸਹਿਰੇ ਤੋਂ ਵੀਹ ਦਿਨ ਬਾਦ ਦੀਵਾਲੀ ਆਉਂਦੀ ਹੈ, ਫਿਰ ਇਹ ਹਿੰਦੂਆਂ ਦਾ ਦੁਸਹਿਰਾ ਨਵੰਬਰ ਵਿੱਚ ਕਿਵੇਂ ਹੋ ਗਿਆ ? ਇਹ ਤਾਂ ਜਨਵਰੀ ਫਰਵਰੀ ਵਿੱਚ ਹੋਣਾ ਚਾਹੀਦਾ ਸੀ ! ਇੱਥੇ ਹੀ ਬੱਸ ਨਹੀਂ ਮਹਾਨ ਵਿਦਵਾਨ ਰਾਵਣ ਦੇ ਇਨ੍ਹਾਂ ਬ੍ਰਾਮਣਾਂ ਨੇ ਦਸ ਸਿਰ ਬਣਾਕੇ ਅੱਜ ਵੀ ਸਾੜਦੇ ਹਨ। ਉਸਦੇ ਪਿੱਛੇ ਹਕੀਕਤ ਇਹ ਹੈ ਕਿ ਮੋਰੀਆ ਵੰਸ਼ ਦੇ ਚੰਦਰ ਗੁਪਤ ਮੋਰੀਆ ਤੋਂ ਲੈਕੇ ਆਖਰੀ ਮੋਰੀਆ ਖ਼ਾਨਦਾਨ ਦੇ ਸਮਰਾਟ ਬ੍ਰਹਿਦਰੱਥ ਮੋਰੀਆ ਤੱਕ ਦਸ ਸਮਰਾਟ ਹੋਏ ਸਨ। ਉਨ੍ਹਾਂ ਦਸ ਮੋਰੀਆ ਸਮਰਾਟਾਂ ਨੂੰ ਇਹ ਦਸ ਸਿਰ ਲਗਾਕੇ ਜਾਲਣ ਦਾ ਮਕਸਦ ਹੈ। ਆਖਰੀ ਸਮਰਾਟ ਬ੍ਰਹਿਦਰੱਥ ਕੁਦਰਤੀ ਮੌਤ ਨਹੀਂ ਮਰਿਆ ਬਲਕਿ ਅੱਜ ਦੇ ਰਾਮ ਦੇਵ ਨੇ ਜੋ ਪਤੰਜਲੀ ਬ੍ਰਾਮਣ ਦੇ ਨਾਂਅ ਤੇ ਆਪਣਾ ਧੰਦਾ ਚਲਾਇਆ ਹੋਇਆ ਹੈ ਪਤੰਜਲੀ ਕਹਿਣ ਦੇ ਤੇ, ਬ੍ਰਹਿਦਰੱਥ ਦਾ ਉਸਦੇ ਬ੍ਰਾਮਣ ਸੈਨਾਪਤੀ ਪੁਸ਼ਯਾ ਮਿੱਤਰ ਸ਼ੁੰਘ ਨੇ ਕਤਲ ਕੀਤਾ ਸੀ ਤਾਂ ਕਿ ਬਾਦ ਵਿੱਚ ਬ੍ਰਾਮਣੀ ਰਾਜ ਸਥਾਪਤ ਕੀਤਾ ਜਾਵੇ ਅਤੇ ਹੋਇਆ ਵੀ ! ਜੋ ਜੰਬੂਦੀਪ ਦੇ ਇਤਹਾਸ ਵਿੱਚ ਬਹੁਤ ਹੀ ਬੜੀ ਘਟਨਾ ਸੀ ਜਿਸਨੂੰ ਬ੍ਰਾਮਣਾਂ ਨੇ ਮਿੱਟੀ ਵਿੱਚ ਦਬਾ ਦਿੱਤਾ।
ਵਿਸ਼ਵ ਰਤਨ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਦੇ ਕਾਰਨ ਅਸੀ ਪੜ੍ਹ-ਲਿਖ ਗਏ ਹਾਂ, ਹੌਲੀ ਹੌਲੀ ਅਸੀ ਪੁਰਾਤਨ ਬੋਧੀ ਮਹੰਜਦੜੋ, ਸਿੰਧੂਘਾਟੀ, ਹੜੱਪਾ ਤੋਂ ਲੈਕੇ ਤਕਸ਼ਸਿਲਾ, ਲੁੰਬਨੀ, ਬੌਧ ਗਯਾ, ਸਾਰਨਾਥ, ਕੁਸ਼ੀਨਾਰਾ, ਸ਼ਰਾਵਸਤੀ, ਨਾਲੰਦਾ, ਅਜੰਤਾ, ਅਲੋਰਾ ਆਦਿ ਤੋਂ ਲੈਕੇ ਵਰਤਮਾਨ ਸਮੇਂ ਤੱਕ ਆਪਣਾ ਸਾਰਾ ਸਹੀ ਇਤਹਾਸ ਲੱਭਾਂਗੇ। ਬ੍ਰਾਮਣਾਂ ਨੇ ਸਾਡੇ ਇਤਹਾਸ ਵਿੱਚ ਜੋ ਮਿਲਾਵਟ ਕੀਤੀ ਉਸਨੂੰ ਕੱਢਕੇ ਬਾਹਰ ਸੁੱਟਾਂਗੇ। ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿ ਚੀਨ ਤੋਂ ਜੋ ਵਿਦਆਰਥੀ ਸਾਡੀਆਂ ਤਕਸ਼ਸਿਲਾ, ਨਾਲੰਦਾ, ਵਿਕਰਮਸਿਮਾ ਆਦਿ 18 ਯੁਨੀਵਸਿਟੀਆਂ ਵਿੱਚ ਵਿੱਦਿਆਂ ਹਾਸਲ ਕਰਕੇ ਵਾਪਸ ਜਾਣ ਸਮੇਂ ਬੇਸ਼ੁਮਾਰ ਲਿਟਰੇਚਰ ਨਾਲ ਲੈਕੇ ਗਏ। ਅਗਰ ਸਾਨੂੰ ਸਹੀ ਇਤਹਾਸ ਲੱਭਣ ਵਿੱਚ ਕੋਈ ਮੁਸ਼ਕਿਲ ਆਈ ਤਾਂ ਅਸੀ ਉਨ੍ਹਾਂ ਦੇਸ਼ਾਂ ਤੋਂ ਆਪਣਾ ਸਹੀ ਇਤਹਾਸ ਲੈ ਕੇ ਆਵਾਂਗੇ। ਅਸ਼ੋਕ ਵਿਜੇ ਦਸ਼ਮੀ ਦਿਵਸ ਮੂਲਨਿਵਾਸੀਆਂ, ਬੋਧੀਆਂ ਦਾ ਹੈ।
ਹਰਬੰਸ ਵਿਰਦੀ, ਵੈਸਟ ਲੰਡਨ