Sports ਅਗਿਊਰੋ ਤੇ ਡੀ ਮਾਰੀਆ ਨੂੰ ਨਹੀਂ ਮਿਲੀ ਅਰਜਨਟੀਨੀ ਟੀਮ ‘ਚ ਥਾਂ

ਅਗਿਊਰੋ ਤੇ ਡੀ ਮਾਰੀਆ ਨੂੰ ਨਹੀਂ ਮਿਲੀ ਅਰਜਨਟੀਨੀ ਟੀਮ ‘ਚ ਥਾਂ

ਬਿਊਨਸ ਆਇਰਸ  : ਸਟਾਰ ਸਟ੍ਰਾਈਕਰ ਸਰਜੀਓ ਅਗਿਊਰੋ ਤੇ ਏਂਜੇਲ ਡੀ ਮਾਰੀਆ ਨੂੰ ਅਕਤੂਬਰ ਵਿਚ ਜਰਮਨੀ ਤੇ ਇਕਵਾਡੋਰ ਖ਼ਿਲਾਫ਼ ਹੋਣ ਵਾਲੇ ਦੋਸਤਾਨਾ ਮੁਕਾਬਲਿਆਂ ਲਈ ਅਰਜਨਟੀਨਾ ਦੀ ਰਾਸ਼ਟਰੀ ਫੁੱਟਬਾਲ ਟੀਮ ਵਿਚ ਥਾਂ ਨਹੀਂ ਦਿੱਤੀ ਗਈ ਹੈ। ਬ੍ਰਾਜ਼ੀਲ ‘ਚ ਹੋਏ ਕੋਪਾ ਅਮਰੀਕਾ ਤੋਂ ਬਾਅਦ ਤੋਂ ਇੰਗਲਿਸ਼ ਕਲੱਬ ਮਾਨਚੈਸਟਰ ਸਿਟੀ ਦੇ ਅਗਿਊਰੋ ਤੇ ਫਰੈਂਚ ਕਲੱਬ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਡੀ ਮਾਰੀਆ ਨੂੰ ਅਰਜਨਟੀਨਾ ਵੱਲੋਂ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਉਥੇ ਅਰਜਨਟੀਨਾ ਨੂੰ ਨੌਂ ਅਕਤੂਬਰ ਨੂੰ ਜਰਮਨੀ ਤੇ ਉਸ ਦੇ ਚਾਰ ਦਿਨਾਂ ਬਾਅਦ ਇਕਵਾਡੋਰ ਖ਼ਿਲਾਫ਼ ਹੋਣ ਵਾਲੇ ਦੋਸਤਾਮਾ ਮੁਕਾਬਲਿਆਂ ਵਿਚ ਬੋਕਾ ਜੂਨੀਅਰਸ ਤੇ ਰਿਵਰ ਪਲੇਟ ਦੇ ਖਿਡਾਰੀਆਂ ਦਾ ਵੀ ਸਾਥ ਨਹੀਂ ਮਿਲੇਗਾ। ਅਗਲੇ ਮਹੀਨੇ ਹੀ ਅਰਜਨਟੀਨੀ ਲੀਗ ਕੋਪਾ ਲਿਬਰਟਾਡੋਰੇਸ ਵਿਚ ਬੋਕਾ ਤੇ ਰਿਵਰ ਨੇ ਭਿੜਨਾ ਹੈ। ਅਰਜਨਟੀਨੀ ਕੋਚ ਲਿਓਨ ਸਕਾਲਨੀ ਨੇ ਜਿਸ ਟੀਮ ਦਾ ਐਲਾਨ ਕੀਤਾ ਹੈ ਉਸ ਵਿਚ ਪਹਿਲੀ ਵਾਰ ਗੋਲਕੀਪਰ ਏਮੀਲੀਆਨੋ ਮਾਰਟੀਨੇਜ ਨੂੰ ਥਾਂ ਮਿਲੀ ਹੈ। ਦੱਖਣੀ ਅਮਰੀਕੀ ਫੁੱਟਬਾਲ ਸੰਘ ਵੱਲੋਂ ਅੰਤਰਰਾਸ਼ਟਰੀ ਫੁੱਟਬਾਲ ਤੋਂ ਤਿੰਨ ਮਹੀਨੇ ਦੀ ਮੁਅੱਤਲੀ ਸਹਿ ਰਹੇ ਕਪਤਾਨ ਲਿਓਨ ਮੈਸੀ ਨੂੰ ਵੀ ਟੀਮ ਵਿਚ ਥਾਂ ਨਹੀਂ ਦਿੱਤੀ ਗਈ ਹੈ।

Previous article2nd round of Tunisian presidential election on Oct. 13
Next articleEgypt rejects UN bod statement on anti-gov’t protests