ਚੀਨ ਨੇ ਅਮਰੀਕੀ ਸਿੱਖਿਆ ਮਾਹਿਰ ਵਾਪਸ ਭੇਜਿਆ

ਹਾਂਗਕਾਂਗ : ਅਮਰੀਕੀ ਸਿੱਖਿਆ ਮਾਹਿਰ ਡਾਨ ਗੈਰੇਟ ਨੂੰ ਹਾਂਗਕਾਂਗ ‘ਚ ਦਾਖ਼ਲਾ ਦੇਣ ਤੋਂ ਚੀਨ ਨੇ ਇਨਕਾਰ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਹੈ। ਇਹ ਵਾਕਿਆ ਵੀਰਵਾਰ ਨੂੰ ਹਾਂਗਕਾਂਗ ਕੌਮਾਂਤਰੀ ਹਵਾਈ ਅੱਡੇ ‘ਤੇ ਪੇਸ਼ ਆਇਆ। ਗੈਰੇਟ ਪਿਛਲੇ 20 ਸਾਲ ਤੋਂ ਹਾਂਗਕਾਂਗ ਆਉਂਦੇ ਜਾਂਦੇ ਰਹਿੰਦੇ ਹਨ ਤੇ ਕਾਫ਼ੀ ਸਮੇਂ ਤਕ ਉੱਥੇ ਰਹੇ ਵੀ ਹਨ।
ਇਕ ਹਫ਼ਤਾ ਪਹਿਲਾਂ ਉਹ ਅਮਰੀਕਾ ‘ਚ ਉੱਥੋਂ ਦੀ ਚੀਨ ਦੇ ਮਾਮਲਿਆਂ ਨਾਲ ਸਬੰਧਤ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਉਦੋਂ ਉਨ੍ਹਾਂ ਨਾਲ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਅੰਦੋਲਨਕਾਰੀ ਪੌਪਸਟਾਰ ਡੈਨੀਜ ਤੇ ਸਾਬਕਾ ਵਿਦਿਆਰਥੀ ਆਗੂ ਜੋਸ਼ੂਆ ਵਾਂਗ ਵੀ ਸਨ।
ਹਾਂਗਕਾਂਗ ‘ਚ ਲੋਕਤੰਤਰ ਹਮਾਇਤੀ ਅੰਦੋਲਨ ਨਾਲ ਜੁੜੇ ਜੋਸ਼ੂਆ ਵਾਂਗ ਨੇ ਕਿਹਾ ਹੈ ਕਿ ਉਹ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ। ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਯੋਗ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਾਂਗਕਾਂਗ ‘ਚ ਚੱਲ ਰਿਹਾ ਲੋਕਤੰਤਰ ਸਮਰਥਕ ਅੰਦੋਲਨ ਹੋਰ ਭੜਕੇਗਾ।

Previous articleਪੀਐੱਮ ਮੋਦੀ ਕਰਨਗੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਪ੍ਰਧਾਨਗੀ
Next articleਅਮਰੀਕੀ ਔਰਤ ਨੂੰ ਲਾਭ ਪਹੁੰਚਾਉਣ ਦੇ ਮਾਮਲੇ ‘ਚ ਜੌਨਸਨ ਘਿਰੇ