ਨਈ ਟੀਹਰੀ : ਉੱਤਰਾਖੰਡ ਦੇ ਦੇਵਪ੍ਰਯਾਗ ਦੇ ਨਜ਼ਦੀਕ ਪਹਾੜ ਤੋਂ ਡਿੱਗੀ ਵੱਡੀ ਚੱਟਾਨ ਦੀ ਲਪੇਟ ‘ਚ ਆਉਣ ਨਾਲ ਇਕ ਗੱਡੀ ਦੇ ਪਰਖੱਚੇ ਉੱਡ ਗਏ। ਹਾਦਸੇ ‘ਚ ਛੇ ਤੀਰਥ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਚਾਰ ਜ਼ਖ਼ਮੀ ਹਨ। ਜ਼ਖਮੀਆਂ ਨੂੰ ਦੇਵਪ੍ਰਯਾਗ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਗੱਡੀ ‘ਚ ਕੁੱਲ ਦਸ ਯਾਤਰੀ ਸਵਾਰ ਸਨ ਅਤੇ ਸਾਰੇ ਮੋਹਾਲੀ ਤੋਂ ਹੇਮਕੁੰਟ ਸਾਹਿਬ ਜਾ ਰਹੇ ਸਨ। ਹਾਦਸੇ ‘ਤੇ ਰਾਜਪਾਲ ਬੇਬੀ ਰਾਣੀ ਮੌਰੀਆ ਤੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਨੇ ਡੂੰਘਾ ਦੁਖ ਪ੍ਰਗਟ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਦੁਪਹਿਰ ਕਰੀਬ ਢਾਈ ਵਜੇ ਵਾਪਰੀ। ਦੇਵਪ੍ਰਯਾਗ ਤੋਂ 15 ਕਿਲੋਮੀਟਰ ਦੂਰ ਤੀਨ ਧਾਰਾ ਨੇੜੇ ਟੈਂਪੂ ਟ੍ਰੈਵਲਰ ‘ਤੇ ਵੱਡਾ ਪੱਥਰ ਆਣ ਡਿੱਗਾ। ਇਸ ਨਾਲ ਗੱਡੀ ਸੜਕ ‘ਤੇ ਹੀ ਪਲਟ ਗਈ।
ਆਸਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਹਾਦਸੇ ‘ਚ ਤਜਿੰਦਰ ਪਾਲ (43), ਸੁਰਿੰਦਰ ਸਿੰਘ (35), ਗੁਰਦੀਪ ਸਿੰਘ (35), ਗੁਰਪ੍ਰੀਤ ਸਿੰਘ (33) ਵਾਸੀ ਮੋਹਾਲੀ ਤੇ ਜਤਿੰਦਰ ਪਾਲ (34) ਵਾਸੀ ਥਾਣਾ ਸੈਕਟਰ 49 ਤੇ ਡਰਾਈਵਰ ਲਵਲੀ (37) ਵਾਸੀ ਜ਼ਿਲ੍ਹਾ ਪੰਚਕੂਲਾ ਹਰਿਆਣਾ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਚਾਰ ਲੋਕ ਜ਼ਖ਼ਮੀ ਹੋਏ ਹਨ। ਦੇਵਪ੍ਰਯਾਗ ਦੇ ਥਾਣਾ ਇੰਚਾਰਜ ਮਹੀਪਾਲ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
INDIA ਮੋਹਾਲੀ ਦੇ ਛੇ ਤੀਰਥ ਯਾਤਰੀਆਂ ਦੀ ਉੱਤਰਾਖੰਡ ‘ਚ ਮੌਤ