ਨਿਊਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ‘ਚ ਸੋਮਵਾਰ ਨੂੰ ਯੂਐੱਨ ਕਲਾਈਮੇਟ ਚੇਂਜ ਸਮਿਟ ‘ਚ ਭਾਸ਼ਣ ਦਿੱਤਾ। ਮੋਦੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨਿਓ ਗੁਤਰਸ ਵੱਲੋਂ ਕਰਵਾਏ ਇਸ ਸੰਮੇਲਨ ‘ਚ ਸ਼ੁਰੂਆਤੀ ਬੁਲਾਰਿਆਂ ‘ਚ ਸ਼ਾਮਲ ਹਨ। ਇਹ ਇਸ ਮਾਅਨੇ ‘ਚ ਮਹੱਤਵਪੂਰਨ ਹੈ ਕਿ ਸਿਰਫ਼ ਉਨ੍ਹਾਂ ਹੀ ਰਾਸ਼ਟਰ ਮੁਖੀਆਂ, ਸਰਕਾਰ ਅਤੇ ਮੰਤਰੀਆਂ ਨੂੰ ਸੰਮੇਲਨ ‘ਚ ਬੋਲਣ ਦਾ ਮੌਕਾ ਮਿਲਦਾ ਹੈ, ਜਿਨ੍ਹਾਂ ਨੇ ਜਲਵਾਯੂ ਕਾਰਵਾਈ ਨੂੰ ਲੈ ਕੇ ਕੋਈ ‘ਸਕਾਰਾਤਮਕ ਘਟਨਾਕ੍ਰਮ’ ਦਾ ਐਲਾਨ ਕਰਨਾ ਹੁੰਦਾ ਹੈ।
ਬਲੂਮਬਰਗ ਦੀ ਰਿਪੋਰਟ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਲਵਾਯੂ ਤਬਦੀਲੀ ‘ਤੇ ਯੂਐੱਨਐੱਸਜੀ ਦੇ ਸਿਖ਼ਰ ਸੰਮੇਲਨ ‘ਚ ਅਸਿੱਧੇ ਤੌਰ ‘ਤੇ ਪਹੁੰਚ ਗਏ, ਜਿੱਥੇ ਉਹ ਲਗਪਗ 15 ਮਿੰਟ ਤਕ ਰੁਕੇ ਰਹੇ।ਹਾਲਾਂਕਿ, ਉਨ੍ਹਾਂ ਨੇ ਸੰਮੇਲਨ ‘ਚ ਕੁਝ ਨਹੀਂ ਬੋਲਿਆ, ਪਰ ਪੀਐੱਮ ਮੋਦੀ ਅਤੇ ਜਰਮਨ ਚਾਂਸਲਰ ਏਂਜੇਲਾ ਮਰਕਲ ਦਾ ਭਾਸ਼ਣ ਸੁਣਿਆ।
ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਭਾਰਤ ‘ਚ ਟਰਾਂਸਪੋਰਟ ਸੇਕਟਰ ‘ਚ ਈ-ਮੋਬਿਲਿਟੀ ‘ਤੇ ਜ਼ੋਰ ਦੇ ਰਹੇ ਹਾਂ। ਭਾਰਤ ਬਾਇਓ-ਫਿਊਲ ਮਿਲਾ ਕੇ ਪੈਟਰੋਲ-ਡੀਜ਼ਲ ਨੂੰ ਵਿਕਸਿਤ ਕਰਨ ‘ਤੇ ਕੰਮ ਹੋ ਰਿਹਾ ਹੈ। ਅਸੀਂ ਸਾਢੇ 11 ਕਰੋੜ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੀ ਮੁਹੱਈਆ ਕਰਵਾਏ ਹਨ। ਕੌਮਾਂਤਰੀਪ ੱਧਰ ‘ਤੇ ਸਾਡੇ ਸੋਲਰ ਅਲਾਇੰਸ ਨਾਲ ਦੁਨੀਆ ਭਰ ਦੇ 80 ਦੇਸ਼ ਜੁੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲਾਲਚ ਦੀ ਲੋੜ ਨਹੀਂ, ਇਸ ਸਾਡੇ ਮਾਰਗਦਰਸ਼ਕ ਮੁੱਲ ਹਨ। ਅਸੀਂ ਇੱਥੇ ਸਿਰਫ਼ ਗੰਭੀਰ ਗੱਲਾਂ ਹੀ ਨਹੀਂ, ਨਾ ਹੀ ਪ੍ਰੈਕਟੀਕਲ ਪਹੁੰਚ ਦੇ ਨਾਲ ਆਏ ਹਾਂ।
ਮੋਦੀ ਨੇ ਕਿਹਾ ਕਿ ਅਸੀਂ ਜਲ ਸੁਰੱਖਿਆ ਲਈ ‘ਜਲ ਜੀਵਨ ਮਿਸ਼ਨ’ ਦੀ ਸ਼ੁਰੂਆਤ ਕੀਤੀ ਹੈ। ਰੇਨ ਵਾਟਰ ਹਾਰਵੈਸਟਿੰਗ ‘ਤੇ ਵੀ ਕੰਮ ਕੀਤਾ ਹੈ। ਅਗਲੇ ਕੁਝ ਸਾਲਾਂ ‘ਚ ਭਾਰਤ ਜਲ ਸੁਰੱਖਿਆ ਦੇ ਕੰਮਾਂ ‘ਤੇ 50 ਬਿਲੀਅਨ ਡਾਲਰ ਖਰਚ ਕਰੇਗਾ।
ਮੋਦੀ ਨੇ ਕਿਹਾ ਕਿ ਯੂਐੱਨ ਦੀ ਇਸ ਇਮਾਰਤ ‘ਚ ਅਸੀਂ ਭਾਰਤ ਵੱਲੋਂ ਲਗਾਏ ਗਏ ਸੋਲਰ ਪੈਨਲਜ਼ ਦਾ ਉਦਘਾਟਨ ਕਰਾਂਗੇ। ਗੱਲ ਕਰਨ ਦਾ ਸਮਾਂ ਖਤਮ ਹੋ ਚੁੱਕਿਆ, ਸਮਾਂ ਹੈ ਕਿ ਦੁਨੀਆ ਹੁਣ ਕੰਮ ਕਰੇ।
ਮੋਦੀ ਨੇ ਕਿਹਾ ਕਿ ਇਸ ਸਾਲ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਅਸੀਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਅੰਦੋਲਨ ਸ਼ੁਰੂ ਕੀਤਾ ਹੈ।
INDIA ਪੀਐੱਮ ਮੋਦੀ ਬੋਲੇ-ਗੱਲ ਕਰਨ ਦਾ ਸਮਾਂ, ਹੁਣ ਕੰਮ ਕਰਨ ਦਾ ਸਮਾਂ, ਟਰੰਪ...