ਹਿਊਸਟਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਹਾਓਡੀ ਮੋਦੀ’ ਸਮਾਗਮ ਤੋਂ ਪਹਿਲਾਂ ਹਿਊਸਟਨ ’ਚ ਭਾਰੀ ਤੂਫ਼ਾਨ ਅਤੇ ਮੋਹਲੇਧਾਰ ਮੀਂਹ ਨੇ ਤਬਾਹੀ ਮਚਾਈ ਹੈ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਤੂਫ਼ਾਨ ਇਮੇਲਡਾ ਨੇ ਵੀਰਵਾਰ ਨੂੰ ਟੈਕਸਸ ’ਚ ਆਪਣਾ ਕਹਿਰ ਦਿਖਾਇਆ ਜਿਸ ਕਾਰਨ ਹੜ੍ਹ ਆ ਗਏ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਗਵਰਨਰ ਗਰੇਗ ਐਬਟ ਨੇ ਦੱਖਣੀ-ਪੂਰਬੀ ਟੈਕਸਸ ਦੀਆਂ 13 ਕਾਊਂਟੀਆਂ ’ਚ ਐਮਰਜੈਂਸੀ ਐਲਾਨਦਿਆਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਦੋ ਵਿਅਕਤੀਆਂ ਦੀ ਵੀਰਵਾਰ ਨੂੰ ਮੌਤ ਹੋ ਗਈ। ਇਕ ਵਿਅਕਤੀ ਜਦੋਂ ਆਪਣੇ ਘੋੜੇ ਨੂੰ ਪਾਣੀ ’ਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕਰੰਟ ਲੱਗਣ ਮਗਰੋਂ ਉਹ ਡੁੱਬ ਗਿਆ ਜਦਕਿ ਦੂਜਾ ਵਿਅਕਤੀ ਵੈਨ ਸਮੇਤ ਹੜ੍ਹ ਦੇ ਪਾਣੀ ’ਚ ਵਹਿ ਗਿਆ। ਉਧਰ ‘ਹਾਓਡੀ ਮੋਦੀ’ ਪ੍ਰੋਗਰਾਮ ਦੇ ਵਾਲੰਟੀਅਰ ਪੂਰੇ ਜੋਸ਼ ’ਚ ਹਨ। ਇਕ ਵਾਲੰਟੀਅਰ ਅਚਲੇਸ਼ ਅਮਰ ਨੇ ਦੱਸਿਆ ਕਿ 1500 ਵਾਲੰਟੀਅਰ ਸਮਾਗਮ ਦੀ ਸਫ਼ਲਤਾ ਲਈ ਦਿਨ-ਰਾਤ ਇਕ ਕਰ ਰਹੇ ਹਨ।
Uncategorized ਹਾਓਡੀ ਮੋਦੀ ’ਤੇ ਮੀਂਹ ਦਾ ਪਰਛਾਵਾਂ