ਵਾਸ਼ਿੰਗਟਨ: ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਪੁੱਤਰ ਧਰੁਵ ਨੇ ਅਮਰੀਕਾ ਦੀ ਕੰਪਨੀ ਅਬਜ਼ਰਵਰ ਰਿਸਰਚ ਫਾਊਂਡੇਸ਼ਨ (ਓਆਰਐਫ) ਵਿੱਚ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਓਆਰਐੱਡ ਨੇ ਆਪਣੀ ਵੈੱਬਸਾਈਟ ’ਤੇ ਜਾਣਕਾਰੀ ਦੇ ਦਿੱਤੀ ਹੈ। ਵੈੱਬਸਾਈਟ ’ਤੇ ਦੱਸਿਆ ਗਿਆ ਹੈ ਕਿ ਧਰੁਵ ਜੈਸ਼ੰਕਰ ਨੂੰ ਕੰਪਨੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਓਆਰਐੱਫ ਰਿਲਾਇੰਸ ਇੰਡਸਟਰੀਜ਼ ਦੀ ਸਹਾਇਤਾ ਨਾਲ 1990 ਵਿੱਚ ਸਥਾਪਤ ਕੀਤੀ ਗਈ ਸੀ। ਉਸ ਨੂੰ ਵਿਦੇਸ਼ੀ ਨੀਤੀ ਦਾ ਚੰਗਾ ਗਿਆਨ ਹੈ। ਉਸ ਨੇ ਟੀਵੀ ਨਿਊਜ਼ ਵਿੱਚ ਕੰਮ ਕੀਤਾ ਹੋਇਆ ਹੈ। ਓਆਰਐੱਫ ਵੱਲੋਂ ਵਾਸ਼ਿੰਗਟਨ ਵਿੱਚ ਕਾਨਫਰੰਸ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਆਮ ਸਭਾ ਦੀ ਇੱਸ ਕਾਨਫਰੰਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ। ਇਸ ਕਾਨਫਰੰਸ ਵਿਚ ਕਾਂਗਰਸ ਵੱਲੋਂ ਮਨੀਸ਼ ਤਿਵਾੜੀ, ਭਾਜਪਾ ਵੱਲੋਂ ਰਾਜੀਵ ਪ੍ਰਤਾਪ ਰੂਡੀ ਅਤੇ ਸ਼ਿਵ ਸੈਨਾ ਵੱਲੋਂ ਪ੍ਰਿਅੰਕਾ ਚਤੁਰਵੇਦੀ ਸੰਬੋਧਨ ਕਰਨਗੇ। ਇਸ ਮੌਕੇ ਕਈ ਨੀਤੀ ਘਾੜੇ ਤੇ ਪੱਤਰਕਾਰ ਵੀ ਮੌਜੂਦ ਹੋਣਗੇ।
World ਜੈਸ਼ੰਕਰ ਦਾ ਪੁੱਤਰ ਓਆਰਐੱਫ ਦਾ ਡਾਇਰੈਕਟਰ ਬਣਿਆ