ਅਮਰੀਕਾ ‘ਚ ਮੁੜ ਗੋਲ਼ੀਬਾਰੀ, ਇਕ ਦੀ ਮੌਤ, ਪੰਜ ਜ਼ਖ਼ਮੀ

ਵਾਸ਼ਿੰਗਟਨ– ਅਮਰੀਕਾ ‘ਚ ਗੋਲ਼ੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਕ ਵਾਰ ਮੁੜ ਭਾਰੀ ਗੋਲ਼ੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਵਾਸ਼ਿੰਗਟਨ ਡੀਸੀ ‘ਚ ਵ੍ਹਾਈਟ ਹਾਊਸ ਤੋਂ ਮਹਿਜ਼ ਤਿੰਨ ਕਿਲੋਮੀਟਰ ਦੂਰ ਹੋਈ ਇਸ ਘਟਨਾ ‘ਚ ਇਕ ਦੀ ਮੌਤ ਹੋ ਗਈ ਜਦਕਿ ਪੰਜ ਲੋਕਾਂ ਦੇ ਫੱਟੜ ਹੋ ਜਾਣ ਦੀ ਸੂਚਨਾ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਗੋਲ਼ੀਬਾਰੀ ਦੀ ਇਹ ਘਟਨਾ ਰਾਤ ਦੀ ਹੈ। ਇਸ ‘ਚ ਕਈਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਲੋਕਾਂ ਨੇ ਰਾਜਧਾਨੀ ਦੀਆਂ ਗਲੀਆਂ ‘ਚ ਦੇਰ ਰਾਤ ਗੋਲ਼ੀਆਂ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਐਂਬੁਲੈਂਸ ‘ਚ ਲੋਕਾਂ ਨੂੰ ਹਸਪਤਾਲ ਲਿਜਾਂਦੇ ਹੋਏ ਦੇਖਿਆ ਗਿਆ। ਹਾਲੇ ਵਿਸਤ੍ਰਿਤ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ‘ਚੋਂ ਇਕ ਦੀ ਮੌਤ ਹੋ ਗਈ ਹੈ, ਜਦਕਿ ਪੰਜ ਜ਼ਖ਼ਮੀ ਹਨ। ਹਾਲਾਂਕਿ ਹਾਲੇ ਇਹ ਨਹੀਂ ਪਤਾ ਚੱਲ ਸਕਿਆ ਕਿ ਹਮਲਾਵਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ ਜਾਂ ਨਹੀਂ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਐਕਟਿਵ ਸ਼ੂਟਰ ਸੈਚੂਐਸ਼ਨ ਨਹੀਂ ਹੈ।

Previous articleGehlot-Pilot turf battle gives Congress tough time
Next articleਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ ‘ਚ ਸਾਬਕਾ ਕੇਂਦਰੀ ਮੰਤਰੀ ਗ੍ਰਿਫ਼ਤਾਰ, ਭੇਜਿਆ ਜੇਲ੍ਹ