ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ’ਚ 28 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ, ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲਾਰਵੀਸਾਈਡ ਦਾ ਛਿੜਕਾਅ ਲਗਾਤਾਰ ਜਾਰੀ

ਜਲੰਧਰ, (ਸਮਾਜ ਵੀਕਲੀ ਬਿਊਰੋ) – ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਜਾਂਚ ਕਰਕੇ 28 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ ਕੀਤੀ ਗਈ। ਵੱਖ ਵੱਖ ਲਾਰਵਾ ਵਿਰੋਧੀ ਟੀਮਾਂ ਜਿਨਾਂ ਵਿੱਚ ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਬਿਕਰਮਜੀਤ , ਗੁਰਵਿੰਦਰ ਸਿੰਘ, ਅਮਨ, ਸ਼ੇਰ ਸਿੰਘ, ਪਵਨ ਕੁਮਾਰ, ਜਗਜੀਤ ਸਿੰਘ, ਅਮਿਤ ਅਤੇ ਹੋਰ ਸ਼ਾਮਿਲ ਸਨ ਵਲੋਂ ਸਫ਼ੀਪੁਰ, ਸੰਜੇ ਗਾਂਧੀ ਨਗਰ, ਏਕਤਾ ਨਗਰ, ਦੁਰਗਾ ਕਲੋਨੀ, ਭੂਰ ਮੰਡੀ, ਚਿੰਤਪੁਰਨੀ ਮੁਹੱਲਾ, ਕਟੈਰਾ ਮੁਹੱਲਾ ਅਤੇ ਚੱਕ ਹੁਸੈਨਾ ਵਿਖੇ 445 ਘਰਾਂ ਦਾ ਦੌਰਾ ਕਰਦਿਆਂ 1862 ਲੋਕਾਂ ਨੂੰ ਕਵਰ ਕੀਤਾ ਗਿਆ ਤੇ 197 ਕੂਲਰਾਂ ਤੇ 487 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸਬ ਡਵੀਜ਼ਨ ਸ਼ਾਹਕੋਟ ਦੇ ਲੋਹੀਆਂ ਖਾਸ ਬਲਾਕ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੀ ਲਾਰਵੀਸਾਈਡ ਦਾ ਛਿੜਕਾਅ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਟੀਮ ਮੈਂਬਰਾਂ ਨੇ ਦੱਸਿਆ ਕਿ ਇਸ ਵਿਸ਼ੇਸ਼ ਜਾਂਚ ਦਾ ਮੁੱਖ ਮੰਤਵ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਦੀ ਪਹਿਚਾਣ ਕਰਨਾ ਹੈ ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ।

Previous articleਵਧੀਕ ਡਿਪਟੀ ਕਮਿਸ਼ਨਰ ਵਲੋਂ ਸਵੀਪ ਪ੍ਰੋਗਰਾਮ ਤਹਿਤ ਵੋਟਰ ਸ਼ਨਾਖਤ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ’ਤੇ ਜ਼ੋਰ, ਨੋਡਲ ਅਫ਼ਸਰਾਂ ਨੂੰ ਵੋਟਰ ਸ਼ਨਾਖਤ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕਿਹਾ
Next articleਸੰਗੂਧੌਨ ਦੇ ਬੇਘਰਿਆਂ ਨੂੰ ਪੁਲੀਸ ਨੇ ਅੱਧੀ ਰਾਤ ਖਦੇੜਿਆ