(ਸਮਾਜ ਵੀਕਲੀ)
ਬੜੇ ਨੇ ਦਰਦ ਸੀਨੇ ਵਿਚ,ਸਿਤਮ ਦੇ ਭੇਤ ਪਾ ਲਈਏ।
ਜਗਾ ਕੇ ਜਜ਼ਬਿਆਂ ਨੂੰ ਹੁਣ,ਤਲੀ ਤੇ ਸਿਰ ਟਿਕਾ ਲਈਏ।
ਪਸੀਨਾ ਜ਼ੋ ਵਹਾਉਂਦਾ ਹੈ,ਘਰੇ ਖਾਲੀ ਕਿਉਂ ਆਉਂਦਾ ਹੈ,
ਕਿ ਲੁੱਟਣ ਵਾਲਿਆਂ ਦਾ ਵੀ,ਚਲੋ ਕੁਝ ਭੇਤ ਪਾ ਲਈਏ।
ਨਹੀਂ ਸੁਣਨੀ ਕੋਈ ਤਕਰੀਰ ਝੂਠੀ ਹੀ ਸੁਣਾਉਂਦਾ ਹੈ,
ਗੁਲਾਮੀ ਭੋਗਣੀ ਨਾਹੀਂ,ਅਣਖ ਦੇ ਗੀਤ ਗਾ ਲਈਏ।
ਅਸੀਂ ਜਿੰਦਾ ਦਿਲੀ ਰਖਣੀ, ਨਿਰਾਸ਼ਾ ਪਾਰ ਕਰਨੀ ਹੈ,
ਕਿਆਮਤ ਇਸ ਹਵਾ ਦੇ ਵੇਗ ਵਿਚ ਮਹਿਫ਼ਲ ਸਜਾ ਲਈਏ।
ਪਰੋਸੇ ਵੰਡ ਨਫ਼ਰਤ ਦੇ,ਮਨਾਂ ਵਿਚ ਪਾੜ ਪਾ਼ਉਦੇ ਖੌਅ,
ਉਹੋ ਖੰਡਰ ਬਣਾਉਂਦੇ ਨੇ,ਚਲੋ ਜੁਗਨੂੰ ਜਗਾ ਲਈਏ।
ਯਤਨ ਦੇ ਵਿਚ ਸਦਾ ਰਹਿਣਾ ਹੈ ਗ਼ੁਰਬਤ ਭੋਗਣੀ ਨਾਹੀਂ,
ਬਣਾਂਗੇ ਕਿਰਤ ਦੇ ਰਾਖੇ,ਕਦਮ ਐਸੇ ਉਠਾ ਲਈਏ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly