ਜਲੰਧਰ – (ਹਰਜਿੰਦਰ ਛਾਬੜਾ) ਵੱਡੀ ਖਬਰ ਜਲੰਧਰ ਤੋਂ ਅੰਮ੍ਰਿਤਸਰ ਵਾਲੇ ਸਾਵਧਾਨ ਏਅਰਪਰੋਟ ਜਾਣ ਵਾਲੇ ਰਸਤੇ ਬੰਦ ” ਦਿੱਲੀ ਦੇ ਤੁਗਲਕਾਬਾਦ ਵਿਚ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ। ਜਲੰਧਰ ਵਿਚ ਬੰਦ ਦਾ ਅਸਰ ਸਭ ਵੱਧ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਜਲੰਧਰ ਤੋਂ ਅੰਮ੍ਰਿਤਸਰ ਏਅਰਪੋਰਟ ਜਾਣ ਵਾਲੇ ਰਸਤੇ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ। ਜਲੰਧਰ ਦੇ ਪੀ. ਏ. ਪੀ. ਚੌਂਕ ਤੋਂ ਇਲਾਵਾ ਸ਼ਹਿਰ ਨੂੰ ਅੰਮ੍ਰਿਤਸਰ ਨਾਲ ਜੋੜਨ ਵਾਲਾ ਸਾਰੇ ਹਾਈਵੇਅ ਰਵਿਦਾਸ ਭਾਏਚਾਰੇ ਵਲੋਂ ਪੂਰੀ ਤਰ੍ਹਾਂ ਜਾਮ ਕਰ ਦਿੱਤੇ ਗਏ। ਲੰਮਾ ਪਿੰਡ ਚੌਂਕ, ਬਾਈਪਾਸ ਚੌਂਕ ਤੋਂ ਇਲਾਵਾ ਕਪੂਰਥਲਾ ਚੌਂਕ ਅਤੇ ਅੰਮ੍ਰਿਤਸਰ ਹਾਈਵੇਅ ‘ਤੇ ਪੈਣ ਵਾਲਾ ਮਕਸੂਦਾਂ ਹਾਈਵੇਅ ‘ਤੇ ਰਵਿਦਾਸ ਭਾਈਚਾਰੇ ਵਲੋਂ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮੀਂਹ ਦੇ ਬਾਵਜੂਦ ਸੜਕਾਂ ‘ਤੇ ਉਤਰ ਕੇ ਰਵਿਦਾਸ ਭਾਈਚਾਰੇ ਵਲੋਂ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ ਵਿਚ ਰਵਿਦਾਸੀਆ ਭਾਈਚਾਰੇ ਵੱਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਮਰਾਲਾ ‘ਚ ਭਰਵਾ ਹੁੰਗਾਰਾਂ ਮਿਲਿਆ। ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ ਅਤੇ ਸਕੂਲਾਂ ਵਿਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ। ਅੱਜ ਬੰਦ ਦੇ ਸੱਦੇ ਨੂੰ ਲੈ ਕੇ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਸ਼ਹਿਰ ਦੇ ਚੱਪੇ-ਚੱਪੇ ‘ਤੇ ਪੁਲਸ ਤਾਇਨਾਤ ਸੀ। ਅੰਬੇਡਕਰ ਟਾਈਗਰ ਫੋਰਸ ਦੀ ਅਗਵਾਈ ‘ਚ ਰਵਿਦਾਸੀਆ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਸ਼ਹਿਰ ਵਿਚ ਰੋਸ ਪ੍ਰਦਸ਼ਨ ਕਰਦੇ ਹੋਏ ਕਈ ਘੰਟੇ ਤੱਕ ਆਵਾਜਾਈ ਠੱਪ ਰੱਖੀ ਅਤੇ ਕੇਜਰੀਵਾਲ ਦਾ ਪੁਤਲਾ ਫੂਕਦੇ ਹੋਏ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਸਿੱਧਾ ਦਖਲ ਦਿੰਦੇ ਹੋਏ ਮੰਦਿਰ ਦੀ ਜ਼ਮੀਨ ਤੁਰੰਤ ਵਾਪਸ ਕਰਨ ਸਮੇਤ ਸ੍ਰੀ ਗੁਰੂ ਰਵਿਦਾਸ ਜੀ ਦੇ ਇਸ ਮੰਦਿਰ ਨੂੰ ਰਵਿਦਾਸ ਕੌਮ ਦਾ ਪ੍ਰਮੁੱਖ ਧਾਰਮਿਕ ਸਥਾਨ ਐਲਾਨੇ।