382 ਨਸ਼ੀਲੀਆਂ ਗੋਲੀਆਂ ਤੇ 3 ਕਿਲੋ ਡੋਡੇ ਚੂਰਾ ਪੋਸਤ ਸਮੇਤ 2 ਦੋਸ਼ੀ ਤੇ ਬਲਾਤਕਾਰ ਦੇ ਮੁਕੱਦਮੇ ਵਿਚ 1 ਭਗੌੜਾ ਕਾਬੂ

ਮਹਿਤਪੁਰ – (ਨੀਰਜ ਵਰਮਾ) ਪੁਲਿਸ ਪਾਰਟੀ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਹੇਠ ਇੰਸਪੈਕਟਰ ਲਖਵੀਰ ਸਿੰਘ ਐਸ. ਐਚ. ਓ. ਮਹਿਤਪੁਰ ਦੀ ਅਗਵਾਈ ਹੇਠ ਪੁਲਿਸ ਨੇ 3 ਕਿਲੋ ਡੋਡੇ ਚੂਰਾ ਪੋਸਤ, 382 ਨਸ਼ੀਲੀਆਂ ਗੋਲੀਆਂ ਤੇ ਬਗੌੜੇ  ਸਮੇਤ 3 ਵਿਅਕਤੀਆ  ਨੂੰ ਫੜਨ ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਸੂਤਰਾਂ ਅਨੁਸਾਰ ਏ. ਐਸ.ਆਈ. ਲਾਭ ਸਿੰਘ ਅਤੇ ਏ. ਐਸ. ਆਈ. ਅਸ਼ਵਨੀ ਕੁਮਾਰ ਦੀ ਪੁਲਿਸ ਪਾਰਟੀ ਨੇ ਮੁਖਬਰ ਦੀ ਇਤਲਾਹ ਤੇ ਰਾਜਸਥਾਨ ਤੋਂ ਨਸ਼ਾ ਲੇਕੇ ਆਏ ਬਲਵੰਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਠੇਕੜਾ ਬਸਪਾਪੜਾ ਭਰਤਪੁਰ (ਰਾਜਸਥਾਨ) ਅਤੇ ਸੰਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਖਾਨਪੁਰ ਜਿਲ੍ਹਾ ਭਰਤਪੁਰ (ਰਾਜਸਥਾਨ) ਨੂੰ 3 ਕਿਲੋ ਡੋਡੇ ਚੂਰਾ ਪੋਸਤ ਅਤੇ 382 ਨਸ਼ੀਲੀਆਂ ਗੋਲੀਆਂ ਨਾਲ ਧਰ ਦਬੋਚਿਆ ।
         ਜਿਕਰਯੋਗ ਹੈ ਕਿ ਦੋਸ਼ੀ ਇਹ ਨਸ਼ਾ ਆਪਣੇ ਜੀਜੇ ਦਲੇਰ ਸਿੰਘ ਪੁੱਤਰ ਸੁਰਜੀਤ ਸਿੰਘ ਬਾਸੀ ਧਰਮੇ ਦੀਆ ਛੰਨਾਂ ਥਾਣਾ ਮਹਿਤਪੁਰ ਖਾਣਾ ਮਹਿਤਪੁਰ ਨੂੰ ਸਪਲਾਈ ਕਰਨ ਆਏ ਸਨ । ਏ. ਐਸ. ਆਈ. ਅਸ਼ਵਨੀ ਕੁਮਾਰ ਨੇ ਪੁਲਿਸ ਪਾਰਟੀ ਨਾਲ ਥਾਣਾ ਮਹਿਤਪੁਰ ਦੇ ਜਬਰ ਜਨਾਹ ਕੇਸ ਚ ਭਗੌੜੇ ਜਗਦੀਸ਼ ਸਿੰਘ ਉਰਫ ਜੱਗੀ ਪੁੱਤਰ ਗੁਰਦੀਪ ਸਿੰਘ ਵਾਸੀ ਵੇਹਰਾ ਨੂੰ ਗ੍ਰਿਫਤਾਰ ਕਰ ਲਿਆ।
Previous articleਪਾਵਰਕਾਮ ਵਲੋਂ ਵਾਤਾਵਰਨ ਸੁੱਧ ਅਤੇ ਸਵੱਛ ਸਬੰਧੀ ਬੂਟੇ ਲਗਾਏ
Next articleMan gives triple talaq to wife on road in UP