ਗੀਤ

(ਸਮਾਜ ਵੀਕਲੀ)

ਨੀ ਤੂੰ ਗਿੱਧੇ ਵਿੱਚ ਨੱਚੀ।
ਵਾਂਗ ਅੱਗ ਦੇ ਤੂੰ ਮੱਚੀ।
ਹਰ ਚੋਬਰ ਦਾ ਦਿਲ ਤੜਫਾਇਆ
ਤੀਆਂ ‘ਚ ਤੇਰੀ ਝੰਡੀ ਹਾਨਣੇ ਸਭ ਸਖੀਆ ਨੂੰ ਗਿੱਧੇ ‘ਚ ਹਰਾਇਆ।

ਚੜ੍ਹਦੀ ਜਵਾਨੀ ਦੂਜਾ ਹੁਸਨ ਕੁਆਰਾ ਨੀ।
ਕਰ ਤੇਰੇ ਦਰਸ਼ਨ ਆ ਜਾਂਦਾ ਏ ਨਜ਼ਾਰਾ ਨੀ।
ਤੈਨੂੰ ਖ਼ੁਦਾ ਨੇ ਰੀਝ ਨਾਲ ਬਣਾਇਆ
ਤੀਆਂ ‘ਚ ਤੇਰੀ ਝੰਡੀ ਹਾਨਣੇ,,,,,

ਭਰਵਾਂ ਸਰੀਰ ਰੰਗ ਦੁੱਧ ਵਾਂਗ ਚਿੱਟਾ ਨੀ।
ਬੋਲ ਨੇ ਸੁਰੀਲੇ ਮੁੱਖੋਂ ਬੋਲਦੀ ਏ ਮਿੱਠਾ ਨੀ।
ਤੇਰੇ ਬੋਲਾਂ ਨੇ ਸਾਨੂੰ ਫਰਮਾਇਆ
ਤੀਆਂ ‘ਚ ਤੇਰੀ ਝੰਡੀ ਹਾਨਣੇ,,,,,

ਤੇਰੇ ਇੱਕ ਨਖ਼ਰੇ ਦਾ ਕਈ ਲੱਖ ਮੁੱਲ ਨੀ।
ਹੀਰੇ ਤੋਂ ਮਹਿੰਗੀ ਤੂੰ ਚੀਜ਼ ਏ ਅਮੁੱਲ ਨੀ।
ਨੀ ਤੂੰ ਪਰੀਆਂ ਨੂੰ ਮਾਤ ਬਿਲੋ ਪਾਇਆ
ਤੀਆਂ ‘ਚ ਤੇਰੀ ਝੰਡੀ ਹਾਨਣੇ,,,,,

ਕਰਦਾ ਸਿਫਤ ਤੇਰੀ ਸੱਚੀ ‘ਗੁਰਾ ਮਹਿਲ’ ਨੀ।
ਭਾਈ ਰੂਪੇ ਵਾਲੇ ਦੇ ਨਾ ਮਨ ਵਿੱਚ ਮੈਲ ਨੀ।
ਤੈਨੂੰ ਮਿਲਣੇ ਦਾ ਪ੍ਰੋਗਰਾਮ ਬਣਾਇਆ
ਤੀਆਂ ‘ਚ ਤੇਰੀ ਹਾਨਣੇ,,,,,

ਲੇਖਕ—ਗੁਰਾ ਮਹਿਲ ਭਾਈ ਰੂਪਾ
ਫੋਨ —–9463260058

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਰੂਦ ਵਰਸਦੇ ਪਲਾਂ ਚ( ਕਵਿਤਾ)
Next articleਤੂੰ ਹੀ ਦੱਸ ਸੱਜਣਾ