(ਸਮਾਜ ਵੀਕਲੀ)
ਨਵੀਂ ਜ਼ਿੰਦਗੀ ਦਾ ਆਗਾਜ਼ ਮੁਹੱਬਤ
ਬੰਦਿਸ਼ਾਂ ਤੋਂ ਆਜ਼ਾਦ ਮੁਹੱਬਤ।
ਮੁਲਾਕਾਤਾਂ ਦੀ ਮੁਥਾਜ ਨਹੀਂ ਹੁੰਦੀ
ਰੂਹਾਂ ਦੀ ਆਵਾਜ਼ ਮੁਹੱਬਤ।
ਸੱਜਣ ਜਿਸ ਵਿਚ ਅੱਲ੍ਹਾ ਲੱਗਦੈ
ਪਿਆਰੇ ਲਈ ਨਮਾਜ਼ ਮੁਹੱਬਤ।
ਚੁੱਪ ਵੀ ਜਿੱਥੇ ਗੱਲਾਂ ਕਰਦੀ
ਬ੍ਰਹਿਮੰਡ ਦੀ ਪਰਵਾਜ਼ ਮੁਹੱਬਤ।
ਇਕ-ਦੂਜੇ ਮਰ ਵੀ ਜਾਣਾਂ
ਐਸਾ ਹੈ ਰਿਵਾਜ਼ ਮੁਹੱਬਤ।
“ਅਰਸ਼” ਮੁਹੱਬਤ ਅੰਮ੍ਰਿਤ ਪਿਆਲਾ
ਸਮਾਜ ਨਾਂ ਕਰੇ ਸਵੀਕਾਰ ਮੁਹੱਬਤ।
“ਅਰਸ਼ਪ੍ਰੀਤ ਕੌਰ ਸਰੋਆ”
99151- 41645
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly