ਅੰਮ੍ਰਿਤਸਰ ਨੂੰ ਹਵਾਈ ਸਮਝੋਤਿਆਂ ਵਿਚ ਸ਼ਾਮਲ ਕਰਨ ਨਾਲ ਸ਼ੁਰੂ ਹੋ ਸਕਦੀਆਂ ਹਨ ਕਈ ਮੁਲਕਾਂ ਤੋਂ ਸਿੱਧੀਆਂ ਉਡਾਣਾ: ਫਲਾਈ ਅੰਮ੍ਰਿਤਸਰ ਮੁਹਿੰਮ

ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੂਰੀ ਨੂੰ ਲਿਖਿਆ-ਪੱਤਰ

ਅੰਮ੍ਰਿਤਸਰ – ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅੰਕੜਿਆਂ ਸਹਿਤ ਸ਼ਹਿਰੀ ਹਵਾਬਾਜ਼ੀ ਮੰਤਰੀ ਸ. ਹਰਦੀਪ ਸਿੰਘ ਪੁਰੀ, ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜੀ ਸਕੱਤਰ ਤੇ ਹੋਰਨਾਂ ਨੂੰ ਇੱਕ ਵਿਸਤ੍ਰਿਤ ਪੱਤਰ ਲਿਖ ਕੇ ਸ੍ਰੀ ਗੁਰੁ ਰਾਮਦਾਸ ਜੀ ਅੰਤਰ ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਤੋਂ ਇਲਾਵਾ ਹੋਰ ਘਰੇਲੂ ਉਡਾਣਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ।

ਭਾਵੇਂ ਗੁਰੂ ਕੀ ਨਗਰੀ ਪੱਛਮ ਤੋਂ ਗੇਟ ਵੇਅ ਆਫ਼ ਇੰਡੀਆ ਹੋਣ ਤੋਂ ਬਿਨਾਂ ਇਹ ਇੱਕ ਬਹੁਤ ਹੀ ਮਹੱਤਵਪੂਰਨ ਧੁਰਾ (ਹੱਬ) ਹੈ ਪਰ ਵਿਦੇਸ਼ੀ ਹਵਾਈ ਕੰਪਨੀਆਂ ਜਿਵੇਂ ਯੂ ਏ ਈ, ਓਆਨ, ਬਹਿਰੀਨ, ਕੁਵੈਤ, ਤੁਰਕੀ ਜਰਮਨੀ ਆਦਿ ਦੇਸ਼ਾਂ ਨਾਲ ਦੁਵੱਲੇ ਹਵਾਈ ਸਮਝੌਤੇ ਨਾ ਹੋਣ ਕਰਕੇ ਇਨ੍ਹਾਂ ਦੇਸ਼ਾਂ ਤੋਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਨਹੀਂ ਹੋ ਰਹੀਆਂ। ਇਹ ਦੁਵੱਲੇ ਸਮਝੌਤੇ ਖ਼ਾਸ ਹਵਾਈ ਅੱਡਿਆਂ ਲਈ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਸ਼ਾਮਲ ਨਹੀਂ। ਜੇ ਭਾਰਤ ਸਰਕਾਰ ਇਨ੍ਹਾਂ ਏਅਰਲਾਇਨਾਂ ਨਾਲ ਅੰਮ੍ਰਿਤਸਰ ਲਈ ਦੁਵੱਲੇ ਸਮਝੌਤੇ ਕਰ ਲਵੇ ਤਾਂ ਇਨ੍ਹਾਂ ਦੀਆਂ ਉਡਾਣਾਂ ਫੌਰੀ ਸ਼ੁਰੂ ਹੋ ਸਕਦੀਆਂ ਹਨ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਜੋ ਕਿ ਅਮਰੀਕਾ ਤੋਂ ਐਨ ਆਰ ਆਈ ਹਨ ਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਹਨ ਨੇ ਪੁਰੀ ਸਾਹਿਬ ਨੂੰ ਲਿਖੇ ਪੱਤਰ ਦੀ ਕਾਪੀ ਪ੍ਰੈਸ ਨੂੰ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਪਾਸ ਕਈ ਏਅਰਲਾਈਨਾਂ ਦੇ ਲਿਖਤੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਲਈ ਉਡਾਣਾਂ ਭਰਨ ਨੂੰ ਤਿਆਰ ਹਨ ਪਰ ਇਸ ਵਿੱਚ ਦੁਵੱਲੇ ਸਮਝੌਤੇ ਰੁਕਾਵਟ ਬਣੇ ਹੋਏ ਹਨ।
ਸਿੰਗਾਪੁਰ, ਥਾਈਲੈਂਡ, ਮਲੇਸ਼ੀਆ ਆਦਿ ਏਸ਼ੀਅਨ ਦੇਸ਼ਾਂ ਨੂੰ ਦੁਵੱਲੇ ਸਮਝੌਤਿਆਂ ਕਰਕੇ ਅੰਮ੍ਰਿਤਸਰ ਤੋਂ ਉਡਾਣਾਂ ਚਲਾਉਣ ਦੀ ਆਗਿਆ ਹੈ। ਇਹੋ ਕਾਰਨ ਹੈ ਕਿ ਅੰਮ੍ਰਿਤਸਰ ਤੋਂ ਸਕੂਟ, ਮਲਿੰਡੋ, ਏਅਰ ਏਸ਼ੀਆ ਐਕਸ ਬੜੀ ਕਾਮਯਾਬੀ ਨਾਲ ਉਡਾਣਾਂ ਭਰ ਰਹੀਆਂ ਹਨ। ਇਨ੍ਹਾਂ ਉਡਾਣਾਂ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਅੰਮ੍ਰਿਤਸਰ ਤੋਂ ਸੈਲਾਨੀਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਜੋ ਕਿ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਲੈਣਾ ਚਾਹੁੰਦੇ ਹਨ। ਜੇ ਅਰਬ ਦੇਸ਼ਾਂ ਤੋਂ ਇਲਾਵਾ ਯੂਰਪ ਤੇ ਅਮਰੀਕਾ, ਕੈਨੇਡਾ ਲਈ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਦਾ ਕਾਰਗੋ ਵੱਡੀ ਮਾਤਰਾ ਵਿੱਚ ਜਾ ਸਕਦਾ ਹੈ ਜਿਸ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਵੱਡਾ ਲਾਭ ਹੋ ਸਕਦਾ ਹੈ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਵਿੱਚਲੇ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਦਾ ਕਹਿਣਾ ਹੈ ਕਿ ਭਾਵੇਂ ਏਅਰ ਇੰਡੀਆ ਐਕਸਪ੍ਰੈਸ, ਸਪਾਇਸਜੈਟ, ਇੰਡੀਗੋ, ਡੁਬਈ ਲਈ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਤੋਂ ਯਾਤਰੂ ਲੈ ਜਾ ਰਹੀਆਂ ਹਨ। ਇਨ੍ਹਾਂ ਦਾ ਯੂ ਏ ਈ ਦੀਆਂ ਏਅਰਲਾਈਨਾਂ ਐਮੀਰੇਟਸ, ਫਲਾਈ ਡੁਬਈ ਨਾਲ ਸਮਝੋਤਾ ਨਹੀਂ ਹੈ ਜਿਸ ਨਾਲ ਯਾਤਰੀ ਆਸਾਨੀ ਨਾਲ ਐਮੀਰੇਟਸ ਤੇ ਯੂਰਪ, ਅਮਰੀਕਾ, ਕੈਨੇਡਾ ਆਦਿ ਲਈ ਜਾ ਸਕਦੇਂ ਹਨ। ਜੇ ਦੁਬਈ ਲਈ ਏਅਰ ਇੰਡੀਆ ਵੀ ਉਡਾਣ ਇਨ੍ਹਾਂ ਦੇਸ਼ਾਂ ਲਈ ਚਲਾ ਦੇਵੇ ਤਾਂ ਯਾਤਰੂ ਅੱਗੇ ਜਾ ਸਕਦੇ ਹਨ ਤੇ ਇਸ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਬਰਾੜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ. ਹਰਦੀਪ ਸਿੰਘ ਪੁਰੀ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਵਤਾਰ ਪੁਰਬ ਨੂੰ ਵੇਖਦੇ ਹੋਏ ਜਿੱਥੇ ਵਿਦੇਸ਼ੀ ਏਅਰਲਾਇਨਾਂ ਨੂੰ ਅੰਮ੍ਰਿਤਸਰ ਆਉਣ ਦੀ ਆਗਿਆ ਦੇਵੇ, ਉੱਥੇ ਏਅਰ ਇੰਡੀਆ ਦੀਆਂ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨ, ਇਟਲੀ ਆਦਿ ਦੇਸ਼ਾਂ ਨੂੰ ਏਅਰਇੰਡੀਆ ਦੀ ਜਾਂਦੀਆਂ ਉਡਾਣਾਂ ਨੂੰ ਬਰਾਸਤਾ ਅੰਮ੍ਰਿਤਸਰ ਕਰ ਦੇਵੇ ਤਾਂ ਇਸ ਨਾਲ ਵੱਡੀ ਗਿਣਤੀ ਵਿੱਚ ਯਾਤਰੂ ਸਿੱਧੇ ਅੰਮ੍ਰਿਤਸਰ ਆ ਕੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ, ਉੱਥੇ ਸੁਲਤਾਨਪੁਰ ਲੋਧੀ, ਕਰਤਾਰਪੁਰ ਤੇ ਡੇਰਾ ਬਾਬਾ ਨਾਨਕ ਗੁਰਦੁਆਰਿਆਂ ਦੇ ਦਰਸ਼ਨ ਵੀ ਕਰ ਸਕਦੇ ਹਨ ਤੇ 550 ਸਾਲਾ ਸਮਾਗਮਾਂ ਵਿੱਚ ਵੀ ਸ਼ਾਮਲ ਹੋ ਸਕਦੇ ਹਨ।

Issued By:

Sameep Singh Gumtala,

Convener (Global), FlyAmritsar Initiative,

Secretary, Overseas Affairs, Amritsar Vikas Manch,

Dayton, Ohio USA

Cell & Whats App (USA): +1-937-654-8873, Email: [email protected]

Yogesh Kamra,

Convener (India), FlyAmritsar Initiative

Secretary, Amritsar Vikas Manch

Cell & WhatsApp: +91-98762-25251

Email: [email protected]

Facebook: @ConnectingATQtoWorld

Twitter: @flyamritsar, @singhsameep

Previous articleJailed gang rape accused seeks admission in DU, gets rejected on low scores
Next articleEducation institutions declare climate emergency