ਲੰਡਨ: ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਸ਼ੋਇਬ ਮਲਿਕ ਦੀ ਪਤਨੀ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਅੱਜ ਟਵਿੱਟਰ ’ਤੇ ਕਿਹਾ ਕਿ ਉਸ ਨੂੰ ਉਸ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ। ਸਾਨੀਆ ਨੇ ਭਾਵੁਕ ਪੋਸਟ ਵਿੱਚ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਕਪਤਾਨ ਲਈ ਇਹ ਨਵੀਂ ਸ਼ੁਰੂਆਤ ਹੋਵੇਗੀ। ਉਸ ਨੇ ਸ਼ੋਇਬ ਮਲਿਕ ਨੂੰ ਟੈਗ ਕਰਦਿਆਂ ਟਵੀਟ ਕੀਤਾ, ‘‘ਹਰੇਕ ਕਹਾਣੀ ਦਾ ਅੰਤ ਹੁੰਦਾ ਹੈ, ਪਰ ਜ਼ਿੰਦਗੀ ਵਿੱਚ ਜਦੋਂ ਕੁੱਝ ਖ਼ਤਮ ਹੁੰਦਾ ਹੈ ਤਾਂ ਨਵੀਂ ਸ਼ੁਰੂਆਤ ਹੁੰਦੀ ਹੈ। ਸ਼ੋਇਬ ਤੁਸੀਂ 20 ਸਾਲ ਤੱਕ ਆਪਣੇ ਦੇਸ਼ ਲਈ ਮਾਣ ਨਾਲ ਖੇਡੇ। ਤੁਸੀਂ ਸਨਮਾਨ ਅਤੇ ਨਿਮਰਤਾ ਨਾਲ ਅਜਿਹਾ ਕਰਦੇ ਰਹੇ। ਤੁਸੀਂ ਜੋ ਵੀ ਕੀਤਾ ਅਤੇ ਤੁਸੀਂ ਜੋ ਹੋ ਉਸ ’ਤੇ ਮੈਨੂੰ ਅਤੇ ਇਜ਼ਹਾਨ ਨੂੰ ਕਾਫ਼ੀ ਫ਼ਖ਼ਰ ਹੈ।’’
Sports ਮੈਨੂੰ ਸ਼ੋਇਬ ਦੀਆਂ ਪ੍ਰਾਪਤੀਆਂ ’ਤੇ ਮਾਣ: ਸਾਨੀਆ